ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ (VCE) ਪੜ੍ਹਾਈ ਕਰਨ ਦੇ ਤਰੀਕਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰਦਾ ਹੈ।
ਤੁਸੀਂ ਕਈ ਤਰ੍ਹਾਂ ਦੀ ਪੜ੍ਹਾਈ ਦੀ ਚੋਣ ਕਰ ਸਕਦੇ ਹੋ ਜੋ ਤੁਹਾਨੂੰ ਤੁਹਾਡੀਆਂ ਦਿਲਚਸਪੀਆਂ ਦੀ ਪੜਚੋਲ ਕਰਨ ਅਤੇ ਤੁਹਾਡੇ ਟੀਚਿਆਂ ਦਾ ਪਿੱਛਾ ਕਰਨ ਦਿੰਦੀ ਹੈ।
ਯੂਨਿਟ 1 ਅਤੇ 2 ਦੇ ਵਿਸ਼ਿਆਂ ਦੀ ਪੜ੍ਹਾਈ ਆਮ ਤੌਰ 'ਤੇ 11ਵੀਂ ਜਮਾਤ ਵਿੱਚ ਕੀਤੀ ਜਾਂਦੀ ਹੈ, ਅਤੇ ਯੂਨਿਟ 3 ਅਤੇ 4 ਦੇ ਵਿਸ਼ਿਆਂ ਦੀ ਪੜ੍ਹਾਈ ਆਮ ਤੌਰ 'ਤੇ 12ਵੀਂ ਜਮਾਤ ਵਿੱਚ ਕੀਤੀ ਜਾਂਦੀ ਹੈ।
VCE ਨੂੰ ਪੂਰਾ ਕਰਨ ਨਾਲ ਤੁਹਾਨੂੰ ATAR ਸਕੋਰ ਮਿਲ ਸਕਦਾ ਹੈ, ਜੋ ਯੂਨੀਵਰਸਿਟੀ ਲਈ ਸਿੱਧਾ ਰਸਤਾ ਪ੍ਰਦਾਨ ਕਰਦਾ ਹੈ।
VCE ਤੁਹਾਨੂੰ ਸਕੂਲ ਤੋਂ ਬਾਅਦ ਕਈ ਵੱਖ-ਵੱਖ ਦਿਸ਼ਾਵਾਂ ਵਿੱਚ ਲੈ ਕੇ ਜਾ ਸਕਦਾ ਹੈ ਅਤੇ ਇੱਕ ਵਧੀਆ ਚੋਣ ਹੈ ਜੇਕਰ ਤੁਸੀਂ ਕਲਾਸਰੂਮ ਦੇ ਮਾਹੌਲ ਵਿੱਚ ਸਿੱਖਣਾ ਪਸੰਦ ਕਰਦੇ ਹੋ ਅਤੇ ਜਾਣਦੇ ਹੋ ਕਿ ਤੁਸੀਂ ਸਕੂਲ ਤੋਂ ਤੁਰੰਤ ਬਾਅਦ ਯੂਨੀਵਰਸਿਟੀ ਜਾਣਾ ਚਾਹੁੰਦੇ ਹੋ।
ਇਹ ਤੁਹਾਨੂੰ ਕਿੱਥੇ ਲੈ ਕੇ ਜਾ ਸਕਦਾ ਹੈ
VCE ਤੁਹਾਨੂੰ ਇਸ ਲਈ ਤਿਆਰ ਕਰੇਗਾ:
- ਯੂਨੀਵਰਸਿਟੀ ਲਈ
- ਅਪ੍ਰੈਂਟਿਸਸ਼ਿਪ ਜਾਂ ਟ੍ਰੇਨੀਸ਼ਿਪ ਲਈ
- ਅਗਲੇਰੀ ਸਿੱਖਿਆ ਅਤੇ ਸਿਖਲਾਈ ਲਈ
- ਸਿੱਧੇ ਕਰਮਚਾਰੀਆਂ ਬਲ ਵਿਚ ਸ਼ਾਮਿਲ ਹੋਣ ਲਈ।
ਤੁਹਾਡੇ VCE ਲਈ ਵਿਸ਼ਿਆਂ ਦੇ ਵਿਕਲਪ
VCE ਪ੍ਰਾਪਤ ਕਰਨ ਲਈ, ਤੁਹਾਨੂੰ ਘੱਟੋ-ਘੱਟ 16 ਯੂਨਿਟਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦੀ ਲੋੜ ਹੈ। ਇਹਨਾਂ ਵਿੱਚ ਇਹ ਸ਼ਾਮਲ ਹੋਣ ਦੀ ਲੋੜ ਹੈ:
- ਯੂਨਿਟ 3 ਅਤੇ 4 ਦੇ ਵਿਸ਼ਿਆਂ ਦੇ 3 ਕ੍ਰਮ
- ਅੰਗਰੇਜ਼ੀ ਵਿਸ਼ੇ ਦੇ ਗਰੁੱਪ ਤੋਂ 3 ਯੂਨਿਟਾਂ (ਯੂਨਿਟ 3 ਅਤੇ 4 ਸਮੇਤ)।
ਜ਼ਿਆਦਾਤਰ ਵਿਦਿਆਰਥੀ 2 ਸਾਲ ਦੇ ਸਮੇਂ ਵਿੱਚ VCE ਕਰਦੇ ਹਨ, 20 ਤੋਂ 24 ਦੇ ਵਿਚਕਾਰ ਯੂਨਿਟਾਂ ਪੂਰਾ ਕਰਦੇ ਹਨ।
ਹਰੇਕ ਸਕੂਲ ਇਹ ਨਿਰਧਾਰਤ ਕਰਦਾ ਹੈ ਕਿ ਉਹ ਕਿਹੜੇ VCE ਵਿਸ਼ੇ ਅਤੇ VET ਪੜ੍ਹਾਈ ਕਰਨ ਦੇ ਤਰੀਕਿਆਂ ਦੀ ਪੇਸ਼ਕਸ਼ ਕਰਦੇ ਹਨ, ਅਤੇ ਸਾਰੇ ਸਕੂਲ ਸਾਰੇ ਪੜ੍ਹਾਈ ਕਰਨ ਦੇ ਤਰੀਕਿਆਂ ਦੀ ਪੇਸ਼ਕਸ਼ ਨਹੀਂ ਕਰਦੇ ਹਨ। ਆਪਣੇ ਸਕੂਲ ਤੋਂ ਪਤਾ ਕਰੋ ਕਿ ਕਿਹੜੀਆਂ ਪੜ੍ਹਾਈਆਂ ਕਰਨ ਦੀ ਪੇਸ਼ਕਸ਼ ਕੀਤੀ ਜਾਵੇਗੀ।
11ਵੀਂ ਅਤੇ 12ਵੀਂ ਜਮਾਤ ਲਈ ਵਿਸ਼ਿਆਂ ਦੀ ਚੋਣ ਕਰਨਾ (Choosing Year 11 and 12 subjects) - ਪੰਜਾਬੀ (Punjabi)
ਵਿਕਟੋਰੀਆ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਵਿਸ਼ਿਆਂ ਦੀ ਚੋਣ ਕਰਨ ਲਈ ਆਪਣੇ ਵਿਕਲਪਾਂ ਬਾਰੇ ਹੋਰ ਜਾਣੋ।
ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ 11ਵੀਂ ਅਤੇ 12ਵੀਂ ਜਮਾਤ ਵਿੱਚ ਕਿਵੇਂ ਠੀਕ ਬੈਠਦੀ ਹੈ (How VET fits into Year 11 and 12) - ਪੰਜਾਬੀ (Punjabi)
ਇਸ ਬਾਰੇ ਹੋਰ ਜਾਣੋ ਕਿ VET ਵਿਕਟੋਰੀਆ ਵਿੱਚ 11ਵੀਂ ਅਤੇ 12ਵੀਂ ਜਮਾਤ ਦੀਆਂ ਹੋਰ ਪੜ੍ਹਾਈਆਂ ਨਾਲ ਕਿਵੇਂ ਫਿੱਟ ਬੈਠਦੀ ਹੈ।
ਤੁਸੀਂ ਕੀ ਪ੍ਰਾਪਤ ਕਰੋਗੇ?
ਜਦੋਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰ ਲੈਂਦੇ ਹੋ, ਤਾਂ ਤੁਸੀਂ ਇਹ ਪ੍ਰਾਪਤ ਕਰੋਗੇ:
- ਆਸਟ੍ਰੇਲੀਅਨ ਟਰਸ਼ਰੀ ਐਡਮਿਸ਼ਨ ਰੈਂਕ (ATAR) ਸਕੋਰ* (ਜੇ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹੋ)
- VCAA ਤੋਂ ਸਟੇਟਮੈਂਟ ਆਫ਼ ਰਿਜ਼ਲਟ (Statement of Results)
- ਤੁਹਾਡੇ TAFE ਤੋਂ ਸਟੇਟਮੈਂਟ ਆਫ਼ ਅਟੈਨਮੈਂਟ (Statement of Attainment)* (ਜੇ ਤੁਸੀਂ VET ਯੂਨਿਟਾਂ ਨੂੰ ਮੁਕੰਮਲ ਕੀਤਾ ਹੈ)
- ਤੁਹਾਡੀ VET ਯੋਗਤਾ (ਜੇ ਤੁਸੀਂ ਇਹ ਮੁਕੰਮਲ ਕੀਤੀ ਹੈ)
- ਤੁਹਾਡਾ ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ
ਜਿਹੜੇ ਵਿਦਿਆਰਥੀ ਇਹ ਸਰਟੀਫ਼ਿਕੇਟ ਨੂੰ ਪੂਰਾ ਨਹੀਂ ਕਰਦੇ ਹਨ, ਉਹਨਾਂ ਨੂੰ ਸਟੂਡੈਂਟ ਅਚੀਵਮੈਂਟ ਪ੍ਰੋਫਾਈਲ (Student Achievement Profile) ਸਾਰ ਪ੍ਰਾਪਤ ਹੋਵੇਗਾ ਜੋ ਉਹਨਾਂ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਸੂਚੀਬੱਧ ਕਰਦਾ ਹੋਵੇਗਾ।
ਡੇਸ਼ੀ ਦਾ VCE ਮਾਰਗ (Deshi's VCE pathway) - ਪੰਜਾਬੀ (Punjabi)
VCE ਵੋਕੇਸ਼ਨਲ ਮੇਜਰ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਦੀ ਉਦਾਹਰਨ।
ਹੋਰ ਜਾਣਕਾਰੀ
ਆਪਣੇ ਸਕੂਲ ਦੇ ਕੈਰੀਅਰ ਕਾਉਂਸਲਰ ਨਾਲ ਇਸ ਬਾਰੇ ਗੱਲ ਕਰੋ ਕਿ ਤੁਹਾਡੇ VCE ਪ੍ਰੋਗਰਾਮ ਨੂੰ ਤੁਹਾਡੇ ਲਈ ਸਭ ਤੋਂ ਵੱਧ ਢੁੱਕਵਾਂ ਕਿਵੇਂ ਬਣਾਇਆ ਜਾਵੇ।
ਹੋਰ ਮਾਰਗ
VCE ਵੋਕੇਸ਼ਨਲ ਮੇਜਰ ਬਾਰੇ (About the VCE Vocational Major) - ਪੰਜਾਬੀ (Punjabi)
ਇਹ VCE ਵਿੱਚ ਹੁਣ ਵੋਕੇਸ਼ਨਲ ਮੇਜਰ ਸ਼ਾਮਲ ਹੈ, ਜੋ ਇੱਕ ਨਵਾਂ ਦੋ ਸਾਲਾਂ ਦਾ ਪ੍ਰੋਗਰਾਮ ਹੈ ਜੋ VCE ਅਧੀਨ ਆਉਂਦਾ ਹੈ।
ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ ਬਾਰੇ (About the Victorian Pathways Certificate) - ਪੰਜਾਬੀ (Punjabi)
VPC ਬਾਰੇ ਅਤੇ ਇਹ ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ, ਇਸ ਬਾਰੇ ਹੋਰ ਜਾਣੋ।
Updated