ਤੁਹਾਡਾ VCE ਪ੍ਰਾਪਤ ਕਰਨ ਲਈ ਇੱਕ ਨਵਾਂ ਤਰੀਕਾ ਉਪਲਬਧ ਹੈ
VCE ਵੋਕੇਸ਼ਨਲ ਮੇਜਰ (VCE VM) ਇੱਕ ਦੋ-ਸਾਲਾਂ ਅਪਲਾਈਡ ਲਰਨਿੰਗ ਪ੍ਰੋਗਰਾਮ ਹੈ ਜੋ VCE ਦਾ ਹਿੱਸਾ ਹੈ।
ਤੁਹਾਨੂੰ ਨੌਕਰੀ ਅਤੇ ਜੀਵਨ ਲਈ ਹੁਨਰ ਅਤੇ ਇੱਕ ਜਾਂ ਇੱਕ ਤੋਂ ਵੱਧ ਉਦਯੋਗਾਂ ਵਿੱਚ ਹੱਥੀਂ ਕੰਮ ਕਰਨ ਦਾ ਤਜ਼ਰਬਾ ਮਿਲੇਗਾ, ਜਿਸ ਵਿੱਚ ਤੁਸੀਂ ਰੁਜ਼ਗਾਰਯੋਗਤਾ ਲਈ ਤਿਆਰ ਹੋਣ ਦੇ ਫਾਇਦੇ ਨਾਲ ਸਕੂਲ ਨੂੰ ਪੂਰਾ ਕਰੋਗੇ।
ਤੁਹਾਡੇ ਅਧਿਆਪਕ ਕਈ ਗਤੀਵਿਧੀਆਂ ਰਾਹੀਂ ਤੁਹਾਡੀ ਤਰੱਕੀ ਦਾ ਮੁਲਾਂਕਣ ਕਰਨਗੇ। ਤੁਹਾਡੀ ਇੱਕੋ-ਇੱਕ ਪ੍ਰੀਖਿਆ ਜਨਰਲ ਅਚੀਵਮੈਂਟ ਟੈਸਟ (GAT) (ਸਿਰਫ਼ ਭਾਗ A) ਹੁੰਦਾ ਹੈ।
ਇਹ ਚਾਰ VCE VM ਅਧਿਐਨ ਖੇਤਰ ਬਾਕੀ ਦੇ VCE ਅਧਿਐਨਾਂ ਲਈ ਵਰਤੇ ਜਾਂਦੇ ਮੁਲਾਂਕਣ ਤੋਂ ਵੱਖਰੇ ਮੁਲਾਂਕਣ ਰੂਪ ਦੀ ਵਰਤੋਂ ਕਰਦੇ ਹਨ। ਇਹ ਮੁਲਾਂਕਣ ਕਲਾਸ ਵਿੱਚ ਤੁਹਾਡੇ ਅਧਿਆਪਕ ਦੁਆਰਾ ਪੂਰਾ ਕੀਤਾ ਜਾਂਦਾ ਹੈ, ਜੋ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਮੱਦਦ ਕਰੇਗਾ।
VCE VM ਵਿਸ਼ਿਆਂ ਨੂੰ ਅੰਕ ਨਹੀਂ ਦਿੱਤੇ ਜਾਂਦੇ ਹਨ, ਇਸ ਲਈ ਉਹਨਾਂ ਨੂੰ ATAR ਵਿੱਚ ਨਹੀਂ ਗਿਣਿਆ ਜਾਵੇਗਾ।
VCE VM ਇੱਕ ਵਧੀਆ ਵਿਕਲਪ ਹੈ ਜੇਕਰ ਤੁਸੀਂ ਇੱਕ ਅਸਲ-ਦੁਨਿਆਵੀਂ ਮਾਹੌਲ ਵਿੱਚ ਸਿੱਖਣਾ ਪਸੰਦ ਕਰਦੇ ਹੋ ਅਤੇ ਤੁਹਾਨੂੰ ATAR ਦੀ ਲੋੜ ਨਹੀਂ ਹੈ।
ਇਸ ਪੇਜ ਨੂੰ WhatsApp 'ਤੇ ਸਾਂਝਾ ਕਰੋ
VCE VM ਤੁਹਾਨੂੰ ਕਿੱਥੇ ਲੈ ਕੇ ਜਾ ਸਕਦਾ ਹੈ
VCE VM ਇਨ੍ਹਾਂ ਲਈ ਤਿਆਰ ਹੋਣ ਵਿੱਚ ਤੁਹਾਡੀ ਮੱਦਦ ਕਰੇਗਾ:
- ਅਪ੍ਰੈਂਟਿਸਸ਼ਿਪ ਜਾਂ ਟ੍ਰੇਨੀਸ਼ਿਪ ਲਈ
- ਅਗਲੇਰੀ ਸਿੱਖਿਆ ਅਤੇ ਸਿਖਲਾਈ ਲਈ
- ਵਿਕਲਪਕ ਦਾਖ਼ਲਾ ਪ੍ਰੋਗਰਾਮਾਂ ਰਾਹੀਂ ਯੂਨੀਵਰਸਿਟੀ ਲਈ
- ਸਿੱਧੇ ਕਰਮਚਾਰੀਆਂ ਬਲ ਵਿਚ ਸ਼ਾਮਿਲ ਹੋਣ ਲਈ।
ਤੁਹਾਡੇ VCE VM ਵਿਸ਼ਿਆਂ ਦੇ ਵਿਕਲਪ
VCE VM ਨੂੰ ਮੁੰਕਮਲ ਕਰਨ ਲਈ, ਤੁਹਾਨੂੰ ਘੱਟੋ-ਘੱਟ 16 ਯੂਨਿਟਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦੀ ਲੋੜ ਹੈ। ਇਸ ਵਿੱਚ ਇਨ੍ਹਾਂ ਦੇ ਸ਼ਾਮਲ ਹੋਣ ਦੀ ਲੋੜ ਹੈ:
- 3 VCE VM ਸਾਖਰਤਾ ਜਾਂ VCE ਅੰਗਰੇਜ਼ੀ ਦੀਆਂ ਯੂਨਿਟਾਂ (ਇੱਕ ਯੂਨਿਟ 3 ਅਤੇ 4 ਕ੍ਰਮ ਸਮੇਤ)
- 2 VCE VM ਸੰਖਿਆ-ਗਿਆਨ ਜਾਂ VCE ਗਣਿਤ ਦੀਆਂ ਯੂਨਿਟਾਂ
- 2 VCE VM ਕੰਮ ਨਾਲ ਸੰਬੰਧਿਤ ਹੁਨਰ ਯੂਨਿਟਾਂ
- 2 VCE VM ਨਿੱਜੀ ਵਿਕਾਸ ਹੁਨਰ ਯੂਨਿਟਾਂ
- ਤੁਹਾਡੀ ਪਸੰਦ ਦੇ 3 ਹੋਰ ਯੂਨਿਟ 3 ਅਤੇ 4 ਕ੍ਰਮ
- ਸਰਟੀਫ਼ਿਕੇਟ II ਜਾਂ ਇਸ ਤੋਂ ਉੱਪਰ ਦੇ ਪੱਧਰ 'ਤੇ VET (ਅਨੁਮਾਨਿਤ ਸਮਾਂ 180 ਘੰਟੇ)।
ਤੁਸੀਂ ਆਪਣੀ VET ਦੇ ਹਿੱਸੇ ਵਜੋਂ ਕੰਮ ਵਾਲੀ ਥਾਂ 'ਤੇ ਸਿੱਖਣ ਲਈ ਸਮਾਂ ਵੀ ਬਿਤਾ ਸਕਦੇ ਹੋ। ਇਸ ਨੂੰ ਸਟ੍ਰਕਚਰਡ ਵਰਕਪਲੇਸ ਲਰਨਿੰਗ ਰਿਕੋਗਨੀਸ਼ਨ (ਕੰਮ ਦੇ ਸਥਾਨ ਤੇ ਢਾਂਚਾਗਤ ਸਿੱਖਿਆ ਨੂੰ ਮਾਨਤਾ) ਵਜੋਂ ਜਾਣਿਆ ਜਾਂਦਾ ਹੈ।
ਤੁਸੀਂ ਆਪਣੇ VCE VM ਪ੍ਰੋਗਰਾਮ ਵਿੱਚ ਹੋਰ VCE ਅਧਿਐਨ ਸ਼ਾਮਲ ਕਰ ਸਕਦੇ ਹੋ।
ਤੁਸੀਂ ਕੀ ਪ੍ਰਾਪਤ ਕਰੋਗੇ?
ਜਦੋਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰ ਲੈਂਦੇ ਹੋ, ਤਾਂ ਤੁਸੀਂ ਇਹ ਪ੍ਰਾਪਤ ਕਰੋਗੇ:
- VCAA ਤੋਂ ਸਟੇਟਮੈਂਟ ਆਫ਼ ਰਿਜ਼ਲਟ (Statement of Results)
- ਤੁਹਾਡੇ VET ਸਿਖਲਾਈ ਪ੍ਰਦਾਤਾ ਤੋਂ ਸਟੇਟਮੈਂਟ ਆਫ਼ ਅਟੈਨਮੈਂਟ (Statement of Attainment)* (ਜੇ ਤੁਸੀਂ VET ਯੂਨਿਟਾਂ ਨੂੰ ਮੁਕੰਮਲ ਕੀਤਾ ਹੈ)
- ਤੁਹਾਡੀ VET ਯੋਗਤਾ (ਜੇ ਤੁਸੀਂ ਇਹ ਮੁਕੰਮਲ ਕੀਤੀ ਹੈ)
- 'ਵੋਕੇਸ਼ਨਲ ਮੇਜਰ' ਲਿਖੇ ਹੋਰ ਵਧੀਕ ਸ਼ਬਦਾਂ ਸਮੇਤ ਤੁਹਾਡਾ 'ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ'
ਜਿਹੜੇ ਵਿਦਿਆਰਥੀ ਇਹ ਸਰਟੀਫ਼ਿਕੇਟ ਨੂੰ ਪੂਰਾ ਨਹੀਂ ਕਰਦੇ ਹਨ, ਉਹਨਾਂ ਨੂੰ ਸਟੂਡੈਂਟ ਅਚੀਵਮੈਂਟ ਪ੍ਰੋਫਾਈਲ (Student Achievement Profile) ਸਾਰ ਪ੍ਰਾਪਤ ਹੋਵੇਗਾ ਜੋ ਉਹਨਾਂ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਸੂਚੀਬੱਧ ਕਰਦਾ ਹੋਵੇਗਾ।
ਕਮਲਾ ਦਾ VCE VM ਮਾਰਗ (Kamala's VCE VM pathway) - ਪੰਜਾਬੀ (Punjabi)
VCE ਵੋਕੇਸ਼ਨਲ ਮੇਜਰ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਦੀ ਉਦਾਹਰਨ।
ਹੋਰ ਜਾਣਕਾਰੀ
ਇਹ ਪਤਾ ਕਰਨ ਲਈ ਕਿ ਕੀ VCE VM ਤੁਹਾਡੇ ਲਈ ਸਹੀ ਹੈ, ਆਪਣੇ ਸਕੂਲ ਦੇ ਕੈਰੀਅਰ ਕਾਉਂਸਲਰ ਨਾਲ ਗੱਲ ਕਰੋ।
ਹੋਰ ਮਾਰਗ
ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ ਬਾਰੇ (About the Victorian Certificate of Education) - ਪੰਜਾਬੀ (Punjabi)
ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ (VCE) ਦੀ ਪੜ੍ਹਾਈ ਕਰਨ ਅਤੇ ਇਹ ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ, ਇਸ ਬਾਰੇ ਹੋਰ ਜਾਣੋ।
ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ ਬਾਰੇ (About the Victorian Pathways Certificate) - ਪੰਜਾਬੀ (Punjabi)
VPC ਬਾਰੇ ਅਤੇ ਇਹ ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ, ਇਸ ਬਾਰੇ ਹੋਰ ਜਾਣੋ।
Updated