JavaScript is required
Teenage girl playing the electric keyboard.

11ਵੀਂ ਅਤੇ 12ਵੀਂ ਜਮਾਤ ਲਈ ਵਿਸ਼ਿਆਂ ਦੀ ਚੋਣ ਕਰਨਾ (Choosing Year 11 and 12 subjects) - ਪੰਜਾਬੀ (Punjabi)

ਇਹ ਫ਼ੈਸਲਾ ਕਿਵੇਂ ਕਰੀਏ ਕਿ 11ਵੀਂ ਅਤੇ 12ਵੀਂ ਜਮਾਤ ਲਈ ਕਿਹੜੇ ਵਿਸ਼ਿਆਂ ਦੀ ਚੋਣ ਕਰਨੀ ਹੈ

11ਵੀਂ ਅਤੇ 12ਵੀਂ ਜਮਾਤ ਵਿੱਚ ਵਿਸ਼ਿਆਂ ਲਈ ਆਪਣੇ ਵਿਕਲਪਾਂ ਬਾਰੇ ਹੋਰ ਜਾਣੋ।

11ਵੀਂ ਅਤੇ 12ਵੀਂ ਜਮਾਤ ਲਈ ਆਪਣੇ ਵਿਸ਼ਿਆਂ ਦੀ ਚੋਣ ਕਰਦੇ ਸਮੇਂ, ਇਹ ਵਿਚਾਰ ਕਰਨਾ ਮਹੱਤਵਪੂਰਨ ਹੈ ਕਿ ਤੁਸੀਂ ਕਿਸ ਵਿਸ਼ੇ ਵਿੱਚ ਚੰਗੇ ਹੋ ਅਤੇ ਤੁਹਾਨੂੰ ਕੀ ਕਰਨਾ ਪਸੰਦ ਹੈ।

ਜੇ ਤੁਸੀਂ ਸਕੂਲ ਛੱਡਣ ਵੇਲੇ ਜਾਣਦੇ ਹੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਅਜਿਹੇ ਵਿਸ਼ਿਆਂ ਨੂੰ ਸ਼ਾਮਲ ਕਰ ਸਕਦੇ ਹੋ ਜੋ ਤੁਹਾਨੂੰ ਉਸ ਟੀਚੇ ਵੱਲ ਲੈ ਜਾਣਗੇ।

ਜੇਕਰ ਤੁਸੀਂ ਯਕੀਨੀ ਨਹੀਂ ਹੋ, ਤਾਂ ਤੁਸੀਂ ਉਹਨਾਂ ਵਿਸ਼ਿਆਂ ਨੂੰ ਸ਼ਾਮਲ ਕਰ ਸਕਦੇ ਹੋ ਜੋ ਤੁਹਾਡੇ ਸਕੂਲ-ਤੋਂ-ਬਾਅਦ ਦੇ ਪੜ੍ਹਾਈ ਵਿਕਲਪਾਂ ਨੂੰ ਖੁੱਲ੍ਹਾ ਰੱਖਦੇ ਹਨ।

ਹਰੇਕ ਸਕੂਲ ਇਹ ਨਿਰਧਾਰਤ ਕਰਦਾ ਹੈ ਕਿ ਉਹ ਕਿਹੜੇ VCE ਵਿਸ਼ੇ ਅਤੇ VET ਪੜ੍ਹਾਈ ਕਰਨ ਦੇ ਤਰੀਕਿਆਂ ਦੀ ਪੇਸ਼ਕਸ਼ ਕਰਦੇ ਹਨ, ਅਤੇ ਸਾਰੇ ਸਕੂਲ ਸਾਰੇ ਪੜ੍ਹਾਈ ਕਰਨ ਦੇ ਤਰੀਕਿਆਂ ਦੀ ਪੇਸ਼ਕਸ਼ ਨਹੀਂ ਕਰਦੇ ਹਨ। ਆਪਣੇ ਵਿਕਲਪਾਂ ਬਾਰੇ ਆਪਣੇ ਸਕੂਲ ਤੋਂ ਪਤਾ ਕਰੋ।

ਇਸ ਪੇਜ ਨੂੰ WhatsApp 'ਤੇ ਸਾਂਝਾ ਕਰੋ

ਪੂਰਵ-ਸ਼ਰਤਾਂ

ਜੇ ਤੁਸੀਂ ਯੂਨੀਵਰਸਿਟੀ ਜਾਣਾ ਚਾਹੁੰਦੇ ਹੋ, ਅਪ੍ਰੈਂਟਿਸਸ਼ਿਪ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ TAFE ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਦਾਖ਼ਲਾ ਲੈਣ ਲਈ ਸ਼ਰਤਾਂ ਦਾ ਪਤਾ ਲਗਾਉਣ ਦੀ ਲੋੜ ਪਵੇਗੀ। ਇਹਨਾਂ ਨੂੰ ਪੂਰਵ-ਸ਼ਰਤਾਂ ਕਿਹਾ ਜਾਂਦਾ ਹੈ, ਅਤੇ ਇਹ ਹਰੇਕ ਕੋਰਸ ਅਤੇ ਪ੍ਰਦਾਤਾ ਲਈ ਵੱਖੋ-ਵੱਖ ਹੁੰਦੀਆਂ ਹਨ।

ਪੜ੍ਹਾਈ ਕਰਨ ਦੇ ਤਰੀਕੇ

11ਵੀਂ ਅਤੇ 12ਵੀਂ ਜਮਾਤ ਲਈ ਤਿੰਨ ਮੁੱਖ ਮਾਰਗ ਉਪਲਬਧ ਹਨ - VCE , VCE VM ਅਤੇ VPC। ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਮਾਰਗ ਵਿੱਚ VET ਸ਼ਾਮਲ ਕਰ ਸਕਦੇ ਹੋ।

11ਵੀਂ ਅਤੇ 12ਵੀਂ ਜਮਾਤ ਲਈ VCE ਅਤੇ VCE VM ਵਿਸ਼ੇ

ਕਾਰੋਬਾਰ ਅਤੇ ਅਰਥ-ਸ਼ਾਸਤਰ

ਵਿਸ਼ੇ ਦੇ ਵਿਕਲਪ: ਲੇਖਾਕਾਰੀ, ਬਿਜ਼ਨੈੱਸ ਮੈਨਜਮੈਂਟ, ਅਰਥ-ਸ਼ਾਸਤਰ, ਉੱਦਮ ਅਤੇ ਉਦਯੋਗ, ਕਾਨੂੰਨੀ ਅਧਿਐਨ।

ਡਿਜ਼ਾਈਨ ਅਤੇ ਤਕਨਾਲੋਜੀ

ਵਿਸ਼ੇ ਦੇ ਵਿਕਲਪ: ਖੇਤੀਬਾੜੀ ਅਤੇ ਬਾਗਬਾਨੀ ਅਧਿਐਨ, ਭੋਜਨ ਅਧਿਐਨ, ਉਤਪਾਦ ਡਿਜ਼ਾਈਨ ਅਤੇ ਤਕਨਾਲੋਜੀ, ਸਿਸਟਮ ਇੰਜੀਨੀਅਰਿੰਗ।

ਡਿਜ਼ੀਟਲ ਤਕਨਾਲੋਜੀਆਂ

ਵਿਸ਼ੇ ਦੇ ਵਿਕਲਪ: ਐਲਗੋਰਿਦਮਿਕਸ (HESS), ਅਪਲਾਈਡ ਕੰਪਿਊਟਿੰਗ।

ਅੰਗਰੇਜ਼ੀ

ਵਿਸ਼ੇ ਦੇ ਵਿਕਲਪ: ਅੰਗਰੇਜ਼ੀ ਭਾਸ਼ਾ, ਬੁਨਿਆਦੀ ਅੰਗਰੇਜ਼ੀ, ਸਾਹਿਤ, ਸਾਖਰਤਾ (ਸਿਰਫ਼ VCE VM ਵਿਦਿਆਰਥੀ ਲਈ), ਅੰਗਰੇਜ਼ੀ ਲਈ ਇੱਕ ਵਾਧੂ ਭਾਸ਼ਾ ਵਜੋਂ ਬ੍ਰਿਜਿੰਗ ਕਰਨਾ, ਵਾਧੂ ਭਾਸ਼ਾ ਵਜੋਂ ਅੰਗਰੇਜ਼ੀ

ਸਿਹਤ ਅਤੇ ਸਰੀਰਕ ਸਿੱਖਿਆ

ਵਿਸ਼ੇ ਦੇ ਵਿਕਲਪ: ਸਿਹਤ ਅਤੇ ਮਨੁੱਖੀ ਵਿਕਾਸ, ਬਾਹਰੀ ਅਤੇ ਵਾਤਾਵਰਣ ਅਧਿਐਨ, ਸਰੀਰਕ ਸਿੱਖਿਆ

ਮਨੁੱਖਤਾ

ਵਿਸ਼ੇ ਦੇ ਵਿਕਲਪ: ਆਸਟ੍ਰੇਲੀਆਈ ਅਤੇ ਗਲੋਬਲ ਰਾਜਨੀਤੀ, ਕਲਾਸੀਕਲ ਸਟੱਡੀਜ਼, ਭੂਗੋਲ, ਇਤਿਹਾਸ, ਫਿਲਾਸਫ਼ੀ, ਧਰਮ ਅਤੇ ਸਮਾਜ, ਸਮਾਜ ਸ਼ਾਸਤਰ, ਲਿਖਤਾਂ ਅਤੇ ਪਰੰਪਰਾਵਾਂ

ਭਾਸ਼ਾਵਾਂ

ਵਿਸ਼ੇ ਦੇ ਵਿਕਲਪ: ਪਹਿਲੀਆਂ ਭਾਸ਼ਾਵਾਂ, ਦੂਜੀਆਂ ਭਾਸ਼ਾਵਾਂ, ਕਲਾਸੀਕਲ ਭਾਸ਼ਾਵਾਂ, ਵਿਕਟੋਰੀਆ ਦੀਆਂ ਐਬੋਰਿਜ਼ਨਲ ਭਾਸ਼ਾਵਾਂ, ਚੀਨੀ ਭਾਸ਼ਾ, ਸੱਭਿਆਚਾਰ ਅਤੇ ਸਮਾਜ, CCAFL

ਗਣਿਤ

ਵਿਸ਼ੇ ਦੇ ਵਿਕਲਪ: ਵਿਸ਼ੇ ਦੇ ਵਿਕਲਪ: ਫਾਊਂਡੇਸ਼ਨ ਗਣਿਤ, ਆਮ ਗਣਿਤ, ਗਣਿਤ ਵਿਧੀਆਂ, ਸਪੈਸ਼ਲਿਸਟ ਗਣਿਤ, ਸੰਖਿਆ-ਗਿਆਨ (ਕੇਵਲ VCE VM ਵਿਦਿਆਰਥੀਆਂ ਲਈ)

ਪ੍ਰਦਰਸ਼ਨ ਕਲਾਵਾਂ

ਵਿਸ਼ੇ ਦੇ ਵਿਕਲਪ: ਡਾਂਸ, ਡਰਾਮਾ, ਸੰਗੀਤ, ਥੀਏਟਰ ਸਟੱਡੀਜ਼

ਵਿਗਿਆਨ

ਵਿਸ਼ੇ ਦੇ ਵਿਕਲਪ: ਜੀਵ ਵਿਗਿਆਨ, ਰਸਾਇਣ ਵਿਗਿਆਨ, ਵਾਤਾਵਰਣ ਵਿਗਿਆਨ, ਭੌਤਿਕ ਵਿਗਿਆਨ, ਮਨੋਵਿਗਿਆਨ

ਵਿਜ਼ੂਅਲ ਆਰਟਸ

ਵਿਸ਼ੇ ਦੇ ਵਿਕਲਪ: ਕਲਾ ਰਚਨਾਤਮਕ ਅਭਿਆਸ, ਕਲਾ ਬਣਾਵਟ ਅਤੇ ਪ੍ਰਦਰਸ਼ਨੀ, ਮੀਡੀਆ, ਵਿਜ਼ੂਅਲ ਕਮਿਊਨੀਕੇਸ਼ਨ ਡਿਜ਼ਾਈਨ

ਵੋਕੇਸ਼ਨਲ ਮੇਜਰ

ਵਿਸ਼ੇ ਦੇ ਵਿਕਲਪ: ਕੰਮ ਨਾਲ ਸੰਬੰਧਿਤ ਹੁਨਰ, ਨਿੱਜੀ ਵਿਕਾਸ ਹੁਨਰ।

2025 ਵਿੱਚ, ਸਕੂਲ ਇਹਨਾਂ ਵਿਸ਼ਿਆਂ ਨੂੰ ਜਨਰਲ VCE ਵਿਦਿਆਰਥੀਆਂ ਨੂੰ ਵੀ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਪੇਸ਼ਕਸ਼ ਕਰਨ ਦੇ ਯੋਗ ਹੋਣਗੇ, ਨਾ ਕਿ ਸਿਰਫ਼ VCE ਵੋਕੇਸ਼ਨਲ ਮੇਜਰ ਵਿਦਿਆਰਥੀਆਂ ਨੂੰ।

ਤੁਸੀਂ VET ਨੂੰ ਆਪਣੇ VCE, VCE ਵੋਕੇਸ਼ਨਲ ਮੇਜਰ ਜਾਂ VPC ਵਿੱਚ ਵੀ ਸ਼ਾਮਲ ਕਰ ਸਕਦੇ ਹੋ।

ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ (VCE)

ਜੇਕਰ ਤੁਸੀਂ VCE ਮਾਰਗ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ 12ਵੀਂ ਜਮਾਤ ਦੇ ਅੰਤ ਤੱਕ, ਤੁਸੀਂ VCE ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹਨ। ਤੁਹਾਡਾ ਸਕੂਲ ਇਸ ਵਿੱਚ ਤੁਹਾਡੀ ਮੱਦਦ ਕਰੇਗਾ।

VCE ਵਿਸ਼ਿਆਂ ਨੂੰ ਯੂਨਿਟ 1, 2, 3 ਅਤੇ 4 ਵਿੱਚ ਵੰਡਿਆ ਗਿਆ ਹੈ।

ਯੂਨਿਟ 1 ਅਤੇ 2 ਅਕਸਰ ਇਕੱਠੇ ਲਏ ਜਾਂਦੇ ਹਨ ਪਰ ਇਹ ਵੱਖਰੇ ਤੌਰ 'ਤੇ ਵੀ ਲਏ ਜਾ ਸਕਦੇ ਹਨ। ਕੁੱਝ ਸਕੂਲ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਯੂਨਿਟ 1 ਅਤੇ 2 ਲੈਣ ਦੀ ਪੇਸ਼ਕਸ਼ ਕਰਦੇ ਹਨ। ਇਹ ਪਤਾ ਲਗਾਉਣ ਦਾ ਇੱਕ ਵਧੀਆ ਤਰੀਕਾ ਹੈ ਕਿ ਕੀ ਤੁਹਾਨੂੰ ਉਹ ਵਿਸ਼ਾ ਖੇਤਰ ਪਸੰਦ ਹੈ ਅਤੇ VCE ਤੋਂ ਸ਼ੁਰੂਆਤ ਕਰੋ।

ਜਨਰਲ VCE ਵਿਦਿਆਰਥੀਆਂ ਲਈ ਕਿਸੇ ਵੀ ਇੱਕਲੇ VCE ਵਿਸ਼ੇ ਲਈ ਇੱਕੋ ਸਾਲ ਵਿੱਚ ਯੂਨਿਟ 3 ਅਤੇ 4 ਇਕੱਠੇ ਕਰਨੇ ਲਾਜ਼ਮੀ ਹਨ। ਵਿਦਿਆਰਥੀ 11ਵੀਂ ਜਮਾਤ ਵਿੱਚ ਯੂਨਿਟ 3 ਅਤੇ 4 ਦਾ ਵਿਸ਼ਾ ਲੈ ਸਕਦੇ ਹਨ।

ਤੁਹਾਨੂੰ ਘੱਟੋ-ਘੱਟ 16 ਯੂਨਿਟਾਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ, ਜਿਸ ਵਿੱਚ ਸ਼ਾਮਲ ਹਨ:

  • ਯੂਨਿਟ 3 ਅਤੇ 4 ਦੇ ਵਿਸ਼ਿਆਂ ਦੇ 3 ਕ੍ਰਮ
  • ਅੰਗਰੇਜ਼ੀ ਵਿਸ਼ੇ ਵਿੱਚੋਂ 3 ਯੂਨਿਟਾਂ (ਯੂਨਿਟ 3 ਅਤੇ 4 ਸਮੇਤ)।

ਜ਼ਿਆਦਾਤਰ ਵਿਦਿਆਰਥੀ 2 ਸਾਲ ਦੇ ਸਮੇਂ ਵਿੱਚ VCE ਕਰਦੇ ਹਨ, 20 ਤੋਂ 24 ਦੇ ਵਿਚਕਾਰ ਯੂਨਿਟਾਂ ਪੂਰਾ ਕਰਦੇ ਹਨ।

ਇਸਦਾ ਆਮ ਤੌਰ 'ਤੇ ਮਤਲਬ ਹੁੰਦਾ ਹੈ:

  • 11ਵੀਂ ਜਮਾਤ ਵਿੱਚ ਯੂਨਿਟ 1 ਅਤੇ 2 ਦੇ 6 ਵਿਸ਼ੇ (ਕੁੱਲ 12 ਯੂਨਿਟਾਂ)
  • 12ਵੀਂ ਜਮਾਤ ਵਿੱਚ ਯੂਨਿਟ 3 ਅਤੇ 4 ਦੇ 5 ਵਿਸ਼ੇ (ਕੁੱਲ 10 ਯੂਨਿਟਾਂ)।

VCE ਪ੍ਰੋਗਰਾਮ ਦੀ ਉਦਾਹਰਨ

11ਵੀਂ ਜਮਾਤ (6 ਵਿਸ਼ੇ = 12 ਯੂਨਿਟਾਂ)
  • ਅੰਗਰੇਜ਼ੀ ਯੂਨਿਟ 1 ਅਤੇ 2 (ਅੰਗਰੇਜ਼ੀ ਵਿਸ਼ਿਆਂ ਵਿੱਚੋਂ)
  • ਗਣਿਤ ਦੀਆਂ ਵਿਧੀਆਂ ਯੂਨਿਟ 1 ਅਤੇ 2
  • ਬਿਜ਼ਨੈੱਸ ਮੈਨਜਮੈਂਟ ਯੂਨਿਟ 1 ਅਤੇ 2
  • ਮਨੋਵਿਗਿਆਨ ਯੂਨਿਟ 1 ਅਤੇ 2
  • ਮੀਡੀਆ ਯੂਨਿਟ 3 ਅਤੇ 4
  • ਸੂਚਨਾ ਅਤੇ ਸੰਚਾਰ ਤਕਨਾਲੋਜੀ ਯੂਨਿਟ 1 ਅਤੇ 2 (VCE VET ਵਿਸ਼ਾ)।
12ਵੀਂ ਜਮਾਤ (5 ਵਿਸ਼ੇ = 10 ਯੂਨਿਟਾਂ)
  • ਅੰਗਰੇਜ਼ੀ ਯੂਨਿਟ 3 ਅਤੇ 4 (ਅੰਗਰੇਜ਼ੀ ਵਿਸ਼ਿਆਂ ਵਿੱਚੋਂ)
  • ਗਣਿਤ ਦੀਆਂ ਵਿਧੀਆਂ ਯੂਨਿਟ 3 ਅਤੇ 4
  • ਮਨੋਵਿਗਿਆਨ ਯੂਨਿਟ 3 ਅਤੇ 4
  • ਬਿਜ਼ਨੈੱਸ ਮੈਨਜਮੈਂਟ ਯੂਨਿਟ 3 ਅਤੇ 4
  • ਸੂਚਨਾ ਅਤੇ ਸੰਚਾਰ ਤਕਨਾਲੋਜੀ ਯੂਨਿਟ 3 ਅਤੇ 4 (VCE VET ਵਿਸ਼ਾ)।

ਕੁੱਲ: 22 ਯੂਨਿਟਾਂ (ਘੱਟੋ-ਘੱਟ 16 ਯੂਨਿਟਾਂ ਸਮੇਤ)।

ਜੇਕਰ ਤੁਸੀਂ ਕਿਸੇ ਵਿਸ਼ੇ ਦੇ ਯੂਨਿਟ 1 ਅਤੇ/ਜਾਂ 2 ਨੂੰ ਪੂਰਾ ਕਰਨ ਤੋਂ ਬਾਅਦ ਆਪਣਾ ਮਨ ਬਦਲ ਲੈਂਦੇ ਹੋ, ਤਾਂ ਤੁਹਾਨੂੰ 12ਵੀਂ ਜਮਾਤ ਵਿੱਚ ਯੂਨਿਟ 3 ਅਤੇ 4 ਵਿੱਚ ਇਸਨੂੰ ਜਾਰੀ ਰੱਖਣ ਦੀ ਲੋੜ ਨਹੀਂ ਹੈ।

ਤੁਸੀਂ ਆਪਣੀਆਂ VCE ਪੜ੍ਹਾਈਆਂ ਦੇ ਨਾਲ VET ਵਿਸ਼ੇ ਵੀ ਸ਼ਾਮਲ ਕਰ ਸਕਦੇ ਹੋ। ਇਹ ਤੁਹਾਨੂੰ ਉਸ ਉਦਯੋਗ ਵਿੱਚ ਵਿਹਾਰਕ ਹੁਨਰ ਦਿੰਦਾ ਹੈ ਜਿਸ ਵਿੱਚ ਤੁਸੀਂ ਰੁਚੀ ਰੱਖਦੇ ਹੋ ਅਤੇ ਤੁਹਾਨੂੰ ਤੁਹਾਡੇ ਕੈਰੀਅਰ ਮਾਰਗ 'ਤੇ ਸ਼ੁਰੂਆਤ ਦਿੰਦਾ ਹੈ।

ATAR ਸਕੇਲਿੰਗ

ATAR ਦੀ ਗਣਨਾ ਕਰਨ ਵਿੱਚ, ਵਿਕਟੋਰੀਅਨ ਟਰਸ਼ਰੀ ਐਡਮਿਸ਼ਨਜ਼ ਸੈਂਟਰ (VTAC) ਪੜ੍ਹਾਈ ਦੇ ਅੰਕਾਂ ਦਾ ਅਨੁਮਾਪ ਕਰਦਾ ਹੈ। ਇਹ ਵਿਦਿਆਰਥੀਆਂ ਦੀਆਂ ਸਾਰੀਆਂ ਪੜ੍ਹਾਈਆਂ ਵਿੱਚ ਕੀਤੀਆਂ ਪ੍ਰਾਪਤੀਆਂ ਉੱਪਰ ਨਿਰਪੱਖ ਤੁਲਨਾ ਕਰਨ ਦੀ ਆਗਿਆ ਦਿੰਦਾ ਹੈ।

ਸਕੇਲਿੰਗ ਇਸ ਤੱਥ ਲਈ ਫੇਰ-ਬਦਲ ਕਰਦੀ ਹੈ ਕਿ ਕੁੱਝ ਵਿਸ਼ਿਆਂ ਵਿੱਚ ਦੂਜਿਆਂ ਨਾਲੋਂ ਵੱਧ VCE ਅੰਕ ਪ੍ਰਾਪਤ ਕਰਨਾ ਵਧੇਰੇ ਮੁਸ਼ਕਲ ਹੈ। ਇਹ ਇਸ ਲਈ ਨਹੀਂ ਹੈ ਕਿਉਂਕਿ ਉਹ ਸੁਭਾਵਿਕ ਤੌਰ 'ਤੇ ਔਖੇ ਜਾਂ ਆਸਾਨ ਹਨ। ਇਹ ਇਸ ਲਈ ਹੈ ਕਿਉਂਕਿ ਕੁੱਝ ਪੜ੍ਹਾਈਆਂ ਵਿਦਿਆਰਥੀਆਂ ਦੇ ਵਧੇਰੇ ਮੁਕਾਬਲੇਬਾਜ਼ ਸਮੂਹ ਨੂੰ ਆਕਰਸ਼ਿਤ ਕਰਦੀਆਂ ਹਨ।

ATAR ਸਕੇਲਿੰਗ ਬਾਰੇ ਹੋਰ ਜਾਣਨ ਲਈ, VTAC ਦੀ ਵੈੱਬਸਾਈਟ 'ਤੇ ਜਾਓ(opens in a new window)

VCE ਵੋਕੇਸ਼ਨਲ ਮੇਜਰ (VCE VM)

ਜੇਕਰ ਤੁਸੀਂ VCE VM ਮਾਰਗ ਦੀ ਪਾਲਣਾ ਕਰਨਾ ਚੁਣਦੇ ਹੋ, ਤਾਂ ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ 12ਵੀਂ ਜਮਾਤ ਦੇ ਅੰਤ ਤੱਕ ਤੁਸੀਂ VCE VM ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹਨ। ਤੁਹਾਡਾ ਸਕੂਲ ਇਸ ਵਿੱਚ ਤੁਹਾਡੀ ਮੱਦਦ ਕਰੇਗਾ।

ਤੁਹਾਨੂੰ ਘੱਟੋ-ਘੱਟ 16 ਯੂਨਿਟਾਂ ਨੂੰ ਪੂਰਾ ਕਰਨ ਦੀ ਲੋੜ ਪਵੇਗੀ, ਜਿਸ ਵਿੱਚ ਇਨ੍ਹਾਂ ਵਿੱਚ ਯੂਨਿਟਾਂ ਕਰਨੀਆਂ ਸ਼ਾਮਲ ਹਨ:

  • VCE VM ਸਾਖਰਤਾ ਜਾਂ VCE ਅੰਗਰੇਜ਼ੀ
  • VCE VM ਸੰਖਿਆ-ਗਿਆਨ ਜਾਂ VCE ਗਣਿਤ
  • VCE VM ਕੰਮ ਨਾਲ ਸੰਬੰਧਿਤ ਹੁਨਰ
  • VCE VM ਨਿੱਜੀ ਵਿਕਾਸ ਹੁਨਰ
  • ਸਰਟੀਫ਼ਿਕੇਟ II ਜਾਂ ਇਸ ਤੋਂ ਉੱਪਰ ਦੇ ਪੱਧਰ 'ਤੇ VET (ਅਨੁਮਾਨਿਤ ਸਮਾਂ 180 ਘੰਟੇ)।

ਤੁਸੀਂ ਆਪਣੇ VET ਦੀ ਪੜ੍ਹਾਈ ਦੇ ਸੰਬੰਧਿਤ ਕੰਮ ਵਾਲੀ ਥਾਂ 'ਤੇ ਸਿੱਖਣ ਲਈ ਵੀ ਸਮਾਂ ਬਿਤਾ ਸਕਦੇ ਹੋ। ਇਸ ਨੂੰ ਸਟ੍ਰਕਚਰਡ ਵਰਕਪਲੇਸ ਲਰਨਿੰਗ ਰਿਕੋਗਨੀਸ਼ਨ (ਕੰਮ ਦੇ ਸਥਾਨ ਤੇ ਢਾਂਚਾਗਤ ਸਿੱਖਿਆ ਨੂੰ ਮਾਨਤਾ) ਵਜੋਂ ਜਾਣਿਆ ਜਾਂਦਾ ਹੈ।

ਤੁਸੀਂ ਇਹਨਾਂ ਯੂਨਿਟਾਂ ਨੂੰ ਹੋਰ VCE ਵਿਸ਼ਿਆਂ ਨਾਲ ਜੋੜ ਸਕਦੇ ਹੋ ਤਾਂ ਜੋ ਤੁਹਾਨੂੰ ਵਿਸ਼ਿਆਂ ਦਾ ਵਧੀਆ ਮਿਸ਼ਰਣ ਮਿਲ ਰਿਹਾ ਹੋਵੇ। ਤੁਹਾਨੂੰ ਆਪਣੇ ਸਕੂਲ ਤੋਂ ਪਤਾ ਕਰਨਾ ਚਾਹੀਦਾ ਹੈ ਕਿ ਸਮਾਂ ਸਾਰਣੀ ਵਿੱਚ ਕਿਹੜੇ ਵਿਸ਼ਿਆਂ ਦੇ ਸੁਮੇਲ ਸੰਭਵ ਹੋਣਗੇ।

ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ (VPC)

VPC ਕਿਸੇ ਵੀ ਵਿਅਕਤੀ ਲਈ ਇੱਕ ਵਧੇਰੇ ਲਚਕਦਾਰ ਵਿਕਲਪ ਹੈ ਜੋ ਹੋ ਸਕਦਾ ਹੈ ਕਿ ਕਈ ਕਾਰਨਾਂ ਕਰਕੇ, VCE ਜਾਂ VCE VM ਨੂੰ ਪੂਰਾ ਕਰਨ ਲਈ ਤਿਆਰ ਜਾਂ ਸਮਰੱਥ ਨਾ ਹੋਵੇ ।

ਜੇਕਰ ਤੁਹਾਨੂੰ ਲੋੜ ਹੈ ਤਾਂ ਤੁਸੀਂ 10ਵੀਂ ਜਮਾਤ ਵਿੱਚ VPC ਸ਼ੁਰੂ ਕਰ ਸਕਦੇ ਹੋ ਅਤੇ ਅਗਲੇ ਦੋ ਸਾਲਾਂ (ਜਾਂ ਜੇਕਰ ਤੁਹਾਨੂੰ ਲੋੜ ਹੋਵੇ ਤਾਂ ਇਸ ਤੋਂ ਵੱਧ ਸਮੇਂ) ਵਿੱਚ ਪੂਰਾ ਕਰਨ ਲਈ ਆਪਣਾ ਸਮਾਂ ਲੈ ਸਕਦੇ ਹੋ।

ਤੁਹਾਨੂੰ 12 ਜਾਂ ਵੱਧ ਯੂਨਿਟਾਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ, ਜਿਸ ਵਿੱਚ ਘੱਟੋ-ਘੱਟ ਇਹ ਸ਼ਾਮਿਲ ਹੋਣ:

  • 2 VPC ਸਾਖਰਤਾ ਯੂਨਿਟਾਂ
  • 2 VPC ਸੰਖਿਆ-ਗਿਆਨ ਯੂਨਿਟਾਂ
  • 2 VPC ਕੰਮ ਨਾਲ ਸੰਬੰਧਿਤ ਹੁਨਰ ਯੂਨਿਟਾਂ
  • 2 VPC ਨਿੱਜੀ ਵਿਕਾਸ ਹੁਨਰ ਯੂਨਿਟਾਂ।

ਬਾਕੀ ਦੀਆਂ ਚਾਰ ਯੂਨਿਟਾਂ ਹੋਰ VPC ਯੂਨਿਟਾਂ ਜਾਂ VET ਸਰਟੀਫ਼ਿਕੇਟ I ਜਾਂ ਇਸ ਤੋਂ ਉੱਪਰ ਦੇ ਵਿਸ਼ੇ ਤੋਂ ਆ ਸਕਦੀਆਂ ਹਨ।

ਤੁਸੀਂ ਕੰਮ ਵਾਲੀ ਥਾਂ 'ਤੇ ਸਿੱਖਣ ਲਈ ਵੀ ਸਮਾਂ ਬਿਤਾ ਸਕਦੇ ਹੋ। ਤੁਸੀਂ ਹੋਰ VPC ਯੂਨਿਟਾਂ ਕਰ ਸਕਦੇ ਹੋ, ਜਾਂ VCE ਜਾਂ VCE VM ਯੂਨਿਟਾਂ ਕਰ ਸਕਦੇ ਹੋ ਜੇਕਰ ਉਹ ਤੁਹਾਡੇ ਸਕੂਲ ਦੁਆਰਾ ਪੇਸ਼ਕਸ਼ ਕੀਤੀਆਂ ਜਾਂਦੀਆਂ ਹਨ।

ਤੁਸੀਂ ਆਪਣੇ VPC ਵਿੱਚ VET ਵੀ ਕਰ ਸਕਦੇ ਹੋ, ਤਾਂ ਤੁਸੀਂ ਉਸ ਖੇਤਰ ਵਿੱਚ ਵਿਹਾਰਕ ਹੁਨਰ ਪ੍ਰਾਪਤ ਕਰ ਰਹੇ ਹੋ ਜਿਸ ਵਿੱਚ ਤੁਸੀਂ ਸਕੂਲ ਤੋਂ ਬਾਅਦ ਕੰਮ ਕਰਨਾ ਚਾਹੋਗੇ।

ਹੋਰ ਜਾਣਕਾਰੀ

ਇਹਨਾਂ ਸਾਰੇ ਵਿਕਲਪਾਂ ਲਈ, ਆਪਣੇ ਅਧਿਆਪਕਾਂ, ਆਪਣੇ ਮਾਪਿਆਂ, ਅਤੇ ਆਪਣੇ ਸਕੂਲ ਦੇ ਕੈਰੀਅਰ ਸਲਾਹਕਾਰ ਨਾਲ ਗੱਲ ਕਰਨਾ ਮਹੱਤਵਪੂਰਨ ਹੈ। ਉਹ ਇਹ ਪਤਾ ਲਗਾਉਣ ਵਿੱਚ ਤੁਹਾਡੀ ਮੱਦਦਕਰਨ ਦੇ ਯੋਗ ਹੋਣਗੇ ਕਿ ਤੁਹਾਡੇ ਲਈ ਸਭ ਤੋਂ ਵਧੀਆ ਕੀ ਹੋਵੇਗਾ।

VCE, VCE ਵੋਕੇਸ਼ਨਲ ਮੇਜਰ ਜਾਂ VPC ਬਾਰੇ ਹੋਰ ਜਾਣਨ ਲਈ, ਇਨ੍ਹਾਂ ਪੰਨਿਆਂ 'ਤੇ ਜਾਓ:

Updated