ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ (VPC) ਤੁਹਾਡੀ ਪੜ੍ਹਾਈ ਨੂੰ ਪੂਰਾ ਕਰਨ ਲਈ ਇੱਕ ਸ਼ਮੂਲੀਅਤ ਭਰਿਆ, ਲਚਕਦਾਰ ਤਰੀਕਾ ਹੈ।
ਇਹ ਉਹਨਾਂ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ ਜੋ, ਕਈ ਕਾਰਨਾਂ ਕਰਕੇ, VCE ਜਾਂ VCE VM ਨੂੰ ਮੁਕੰਮਲ ਕਰਨ ਦੇ ਯੋਗ ਜਾਂ ਤਿਆਰ ਨਹੀਂ ਹਨ।
VPC ਆਮ ਤੌਰ 'ਤੇ 11ਵੀਂ ਅਤੇ 12ਵੀਂ ਜਮਾਤ ਵਿੱਚ ਪੂਰਾ ਕੀਤਾ ਜਾਂਦਾ ਹੈ, ਪਰ ਇਸਨੂੰ ਪਹਿਲਾਂ ਸ਼ੁਰੂ ਕੀਤਾ ਜਾ ਸਕਦਾ ਹੈ ਜਾਂ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਤੁਸੀਂ ਆਪਣੇ ਸਕੂਲ ਦੇ ਨਾਲ VPC ਸ਼ੁਰੂ ਕਰਨ ਅਤੇ ਮੁਕੰਮਲ ਕਰਨ ਲਈ ਆਪਣੇ ਲਈ ਸਭ ਤੋਂ ਵਧੀਆ ਸਮੇਂ ਦਾ ਪਤਾ ਲਗਾ ਸਕਦੇ ਹੋ।
ਇਹ ਕੋਰਸਵਰਕ VCE ਅਤੇ VCE VM ਨਾਲੋਂ ਵਧੇਰੇ ਪਹੁੰਚਯੋਗ ਪੱਧਰ 'ਤੇ ਪ੍ਰਦਾਨ ਕੀਤਾ ਜਾਂਦਾ ਹੈ। ਤੁਹਾਡੇ ਅਧਿਆਪਕ ਕਲਾਸਰੂਮ ਦੀਆਂ ਗਤੀਵਿਧੀਆਂ ਰਾਹੀਂ ਤੁਹਾਡੀ ਤਰੱਕੀ ਦਾ ਮੁਲਾਂਕਣ ਕਰਦੇ ਹਨ।
VPC ਸਾਰੇ ਵਿਦਿਆਰਥੀਆਂ ਲਈ ਇੱਕ ਉਪਲਬਧ ਵਿਕਲਪ ਨਹੀਂ ਹੈ ਅਤੇ ਤੁਹਾਡੇ ਸਕੂਲ ਦੁਆਰਾ ਵਿਦਿਆਰਥੀ ਕਿਸੇ ਵਿਸ਼ੇਸ਼ ਵਿਦਿਆਰਥੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿਫਾਰਸ਼ ਕੀਤੀ ਜਾਵੇਗਾ, ਜਿਸਦਾ ਫ਼ੈਸਲਾ ਵਿਦਿਆਰਥੀ, ਮਾਤਾ-ਪਿਤਾ ਅਤੇ ਸਕੂਲ ਨਾਲ ਸਾਂਝੇਦਾਰੀ ਵਿੱਚ ਕੀਤਾ ਜਾਂਦਾ ਹੈ।
ਇਸ ਪੇਜ ਨੂੰ WhatsApp 'ਤੇ ਸਾਂਝਾ ਕਰੋ
VPC ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ?
VPC ਇਨ੍ਹਾਂ ਲਈ ਤਿਆਰ ਹੋਣ ਵਿੱਚ ਤੁਹਾਡੀ ਮੱਦਦ ਕਰੇਗਾ:
- VCE ਅਤੇ VCE VM ਲਈ
- ਦਾਖਲਾ-ਪੱਧਰ ਦੀ VET ਲਈ, ਜੋ ਕਿ TAFE ਵਿੱਚ ਹੋ ਸਕਦੀ ਹੈ
- ਸਿੱਧੇ ਕਰਮਚਾਰੀਆਂ ਬਲ ਵਿਚ ਸ਼ਾਮਿਲ ਹੋਣ ਲਈ
- ਅਪ੍ਰੈਂਟਿਸਸ਼ਿਪ ਜਾਂ ਟ੍ਰੇਨੀਸ਼ਿਪ ਲਈ।
ਤੁਹਾਡੇ VPC ਵਿਸ਼ਿਆਂ ਦੇ ਵਿਕਲਪ
ਤੁਹਾਨੂੰ 12 ਜਾਂ ਵੱਧ ਯੂਨਿਟਾਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ, ਜਿਸ ਵਿੱਚ ਘੱਟੋ-ਘੱਟ ਇਹ ਸ਼ਾਮਿਲ ਹੋਣ:
- 2 VPC ਸਾਖਰਤਾ ਯੂਨਿਟਾਂ (ਜਾਂ VCE VM ਸਾਖਰਤਾ ਸਮੇਤ VCE ਅੰਗਰੇਜ਼ੀ ਸਮੂਹ ਦੀਆਂ ਯੂਨਿਟਾਂ)
- 2 VPC ਸੰਖਿਆ-ਗਿਆਨ ਯੂਨਿਟਾਂ (ਜਾਂ VCE VM ਸੰਖਿਆ-ਗਿਆਨ ਸਮੇਤ VCE ਗਣਿਤ ਸਮੂਹ ਦੀਆਂ ਯੂਨਿਟਾਂ)
- 2 VPC ਕੰਮ ਨਾਲ ਸੰਬੰਧਿਤ ਹੁਨਰ ਯੂਨਿਟਾਂ
- 2 VPC ਨਿੱਜੀ ਵਿਕਾਸ ਹੁਨਰ ਯੂਨਿਟਾਂ।
ਬਾਕੀ ਦੀਆਂ ਚਾਰ ਯੂਨਿਟਾਂ ਹੋਰ VPC ਯੂਨਿਟਾਂ ਜਾਂ VET ਸਰਟੀਫ਼ਿਕੇਟ I ਜਾਂ ਇਸ ਤੋਂ ਉੱਪਰ ਦੇ ਵਿਸ਼ੇ ਤੋਂ ਆ ਸਕਦੀਆਂ ਹਨ।
ਤੁਸੀਂ ਕੰਮ ਵਾਲੀ ਥਾਂ 'ਤੇ ਸਿੱਖਣ ਲਈ ਵੀ ਸਮਾਂ ਬਿਤਾ ਸਕਦੇ ਹੋ। ਤੁਸੀਂ VPC ਨੂੰ VCE ਜਾਂ VCE VM ਯੂਨਿਟਾਂ, ਜਾਂ VET ਨੂੰ ਸਰਟੀਫ਼ਿਕੇਟ I ਜਾਂ ਇਸ ਤੋਂ ਉੱਪਰ ਦੇ ਪੱਧਰ ਨਾਲ ਜੋੜ ਸਕਦੇ ਹੋ।
ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ 11ਵੀਂ ਅਤੇ 12ਵੀਂ ਜਮਾਤ ਵਿੱਚ ਕਿਵੇਂ ਠੀਕ ਬੈਠਦੀ ਹੈ (How VET fits into Year 11 and 12) - ਪੰਜਾਬੀ (Punjabi)
ਇਸ ਬਾਰੇ ਹੋਰ ਜਾਣੋ ਕਿ VET ਵਿਕਟੋਰੀਆ ਵਿੱਚ 11ਵੀਂ ਅਤੇ 12ਵੀਂ ਜਮਾਤ ਦੀਆਂ ਹੋਰ ਪੜ੍ਹਾਈਆਂ ਨਾਲ ਕਿਵੇਂ ਫਿੱਟ ਬੈਠਦੀ ਹੈ।
ਤੁਸੀਂ ਕੀ ਪ੍ਰਾਪਤ ਕਰੋਗੇ?
ਜਦੋਂ ਤੁਸੀਂ ਆਪਣੀ VPC ਪੜ੍ਹਾਈ ਪੂਰੀ ਕਰ ਲੈਂਦੇ ਹੋ, ਤਾਂ ਤੁਸੀਂ ਇਹ ਪ੍ਰਾਪਤ ਕਰੋਗੇ:
- VCAA ਤੋਂ ਸਟੇਟਮੈਂਟ ਆਫ਼ ਰਿਜ਼ਲਟ (Statement of Results)
- ਤੁਹਾਡੇ TAFE ਤੋਂ ਸਟੇਟਮੈਂਟ ਆਫ਼ ਅਟੈਨਮੈਂਟ (statement of attainment)
- ਤੁਹਾਡੀ VET ਯੋਗਤਾ
- ਤੁਹਾਡਾ ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ।
ਜਿਹੜੇ ਵਿਦਿਆਰਥੀ ਸੰਪੂਰਨ ਯੋਗਤਾ ਪੂਰੀ ਨਹੀਂ ਕਰਦੇ ਹਨ, ਉਹਨਾਂ ਲਈ ਸਟੂਡੈਂਟ ਅਚੀਵਮੈਂਟ ਪ੍ਰੋਫਾਈਲ (Student Achievement Profile) ਸਾਰ ਹੋਵੇਗਾ।
ਬ੍ਰੈਂਡਨ ਦਾ VPC ਮਾਰਗ (Brandon's VPC pathway) - ਪੰਜਾਬੀ (Punjabi)
VCE ਵੋਕੇਸ਼ਨਲ ਮੇਜਰ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਦੀ ਉਦਾਹਰਨ।
ਹੋਰ ਜਾਣਕਾਰੀ
ਇਹ ਪਤਾ ਕਰਨ ਲਈ ਕਿ ਕੀ VPC ਤੁਹਾਡੇ ਲਈ ਸਹੀ ਹੈ, ਆਪਣੇ ਸਕੂਲ ਦੇ ਕੈਰੀਅਰ ਕਾਉਂਸਲਰ ਨਾਲ ਗੱਲ ਕਰੋ।
ਹੋਰ ਮਾਰਗ
ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ ਬਾਰੇ (About the Victorian Certificate of Education) - ਪੰਜਾਬੀ (Punjabi)
ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ (VCE) ਦੀ ਪੜ੍ਹਾਈ ਕਰਨ ਅਤੇ ਇਹ ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ, ਇਸ ਬਾਰੇ ਹੋਰ ਜਾਣੋ।
VCE ਵੋਕੇਸ਼ਨਲ ਮੇਜਰ ਬਾਰੇ (About the VCE Vocational Major) - ਪੰਜਾਬੀ (Punjabi)
ਇਹ VCE ਵਿੱਚ ਹੁਣ ਵੋਕੇਸ਼ਨਲ ਮੇਜਰ ਸ਼ਾਮਲ ਹੈ, ਜੋ ਇੱਕ ਨਵਾਂ ਦੋ ਸਾਲਾਂ ਦਾ ਪ੍ਰੋਗਰਾਮ ਹੈ ਜੋ VCE ਅਧੀਨ ਆਉਂਦਾ ਹੈ।
Updated