![A teenage boy is buzz cutting a man's hair while his teacher assists him. All three of them wear black shirts.](/sites/default/files/2023-11/Brandons-pathway.jpg)
ਬ੍ਰੈਂਡਨ - ਹੇਅਰਡਰੈਸਰ
ਬ੍ਰੈਂਡਨ ਨੇ ਹਮੇਸ਼ਾ ਰਚਨਾਤਮਕ ਹੋਣ ਅਤੇ ਹੱਥਾਂ ਨਾਲ ਹੁਨਰ ਸਿੱਖਣ ਦਾ ਆਨੰਦ ਮਾਣਿਆ ਹੈ। ਜਦੋਂ ਉਸਨੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਤਾਂ ਉਹ ਹੇਅਰ ਡ੍ਰੈਸਿੰਗ ਅਪ੍ਰੈਂਟਿਸਸ਼ਿਪ ਸ਼ੁਰੂ ਕਰਨਾ ਚਾਹੁੰਦਾ ਸੀ।
ਉਸਨੇ VPC ਕਿਉਂ ਚੁਣਿਆ?
ਬ੍ਰੈਂਡਨ ਨੇ ਪਸੰਦ ਕੀਤਾ ਕਿ VPC ਵਿੱਚ ਕਮਿਊਨਿਟੀ ਪ੍ਰੋਜੈਕਟ ਕਰਨਾ ਅਤੇ ਇੱਕ ਟੀਮ ਵਿੱਚ ਕੰਮ ਕਰਨਾ ਸ਼ਾਮਲ ਕਰ ਸਕਦਾ ਹੈ।
ਇਹ ਉਹ ਲਚਕਤਾ ਦੀ ਪੇਸ਼ਕਸ਼ ਕਰਦਾ ਹੈ ਜਿਸਦੀ ਉਸਨੂੰ ਉਸਦੀ ਲੰਬੇ ਸਮੇਂ ਦੀ ਡਾਕਟਰੀ ਸਥਿਤੀ ਦੇ ਕਾਰਨ ਲੋੜ ਸੀ। ਇਸਨੇ ਉਸਨੂੰ ਦੋ ਸਾਲਾਂ ਤੋਂ ਵੱਧ ਵਿੱਚ ਪੜ੍ਹਾਈ ਕਰਨ ਦੀ ਵੀ ਆਗਿਆ ਦਿੱਤੀ।
ਉਸਨੇ ਆਪਣੇ ਪਰਿਵਾਰ, ਅਧਿਆਪਕਾਂ ਅਤੇ ਸਕੂਲ ਦੇ ਕੈਰੀਅਰ ਕਾਉਂਸਲਰ ਨਾਲ ਇਹ ਪਤਾ ਕਰਨ ਲਈ ਗੱਲ ਕੀਤੀ ਕਿ ਕੀ ਇਹ ਉਸਦੇ ਲਈ ਸਕੂਲ ਨੂੰ ਮੁਕੰਮਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਸੀ।
ਉਸ ਨੇ ਕੀ ਪੜ੍ਹਾਈ ਕੀਤੀ?
10ਵੀਂ ਜਮਾਤ ਵਿੱਚ, ਬ੍ਰੈਂਡਨ ਨੇ ਪੜ੍ਹਾਈ ਕੀਤੀ:
- VPC ਸਾਖਰਤਾ ਯੂਨਿਟ 1
- VPC ਸੰਖਿਆ-ਗਿਆਨ ਯੂਨਿਟ 1
11ਵੀਂ ਜਮਾਤ ਵਿੱਚ, ਉਸਨੇ ਪੜ੍ਹਾਈ ਕੀਤੀ:
- VPC ਸਾਖਰਤਾ ਯੂਨਿਟ 2 (VPC Literacy Unit 2)
- VPC ਸੰਖਿਆ-ਗਿਆਨ ਯੂਨਿਟ 2 (VPC Numeracy Unit 2)
- VPC ਨਿੱਜੀ ਵਿਕਾਸ ਹੁਨਰ ਯੂਨਿਟ 1 (VPC Personal Development Skills Unit 1)
- VPC ਕੰਮ ਨਾਲ ਸੰਬੰਧਿਤ ਹੁਨਰ ਯੂਨਿਟ 1 (VPC Work Related Skills Unit 1)
- VCE VET ਬਿਜ਼ਨੈੱਸ ਯੂਨਿਟ 1 ਅਤੇ 2 (ਵਰਕਪਲੇਸ ਸਕਿੱਲਜ਼ ਵਿੱਚ ਸਰਟੀਫ਼ਿਕੇਟ II ਲੈਣ ਵੱਲ ਕੰਮ ਕਰਨਾ)।
12ਵੀਂ ਜਮਾਤ ਵਿੱਚ, ਉਸਨੇ ਪੜ੍ਹਾਈ ਕੀਤੀ:
- VPC ਸਾਖਰਤਾ ਯੂਨਿਟ 3 (VPC Literacy Unit 3)
- VPC ਨਿੱਜੀ ਵਿਕਾਸ ਹੁਨਰ ਯੂਨਿਟ 2 (VPC Personal Development Skills Unit 2)
- VPC ਕੰਮ ਨਾਲ ਸੰਬੰਧਿਤ ਹੁਨਰ ਯੂਨਿਟ 2 (VPC Work Related Skills Unit 2)
- VCE VET ਹੇਅਰ ਐਂਡ ਬਿਊਟੀ ਯੂਨਿਟ 1 ਅਤੇ 2 (ਸੈਲੂਨ ਅਸਿਸਟੈਂਟ ਵਿੱਚ ਸਰਟੀਫ਼ਿਕੇਟ II ਲੈਣ ਲਈ ਕੰਮ ਕਰਨਾ)
- VET ਲਈ ਸਟ੍ਰਕਚਰਡ ਵਰਕਪਲੇਸ ਲਰਨਿੰਗ ਰਿਕੋਗਨੀਸ਼ਨ - ਯੂਨਿਟ 1: ਕੰਮ ਵਾਲੀ ਥਾਂ 'ਤੇ ਸਿੱਖਣਾ।
![High school student sanding some wood in class](/sites/default/files/2024-04/Website-Content-818x496_V1_Building-%26-Construction.jpg?w=1636)
ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ ਬਾਰੇ (About the Victorian Pathways Certificate) - ਪੰਜਾਬੀ (Punjabi)
VPC ਬਾਰੇ ਅਤੇ ਇਹ ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ, ਇਸ ਬਾਰੇ ਹੋਰ ਜਾਣੋ।
Updated