ਡੇਸ਼ੀ – ਵਕੀਲ
ਡੇਸ਼ੀ ਹਮੇਸ਼ਾ ਤੋਂ ਵਕੀਲ ਬਣਨਾ ਚਾਹੁੰਦਾ ਸੀ। ਉਸਨੂੰ ਬਿਜ਼ਨੈੱਸ ਦੀ ਪੜ੍ਹਾਈ ਕਰਨਾ ਅਤੇ ਸਕੂਲ ਦੀ ਵਾਦ-ਵਿਵਾਦ ਟੀਮ ਦਾ ਹਿੱਸਾ ਬਣਨਾ ਪਸੰਦ ਸੀ।
ਉਨ੍ਹਾਂ ਨੇ VCE ਕਰਨ ਨੂੰ ਕਿਉਂ ਚੁਣਿਆ?
ਡੇਸ਼ੀ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦਾ ਸੀ, ਇਸ ਲਈ ਉਸਨੂੰ ATAR ਦੀ ਲੋੜ ਹੈ।
ਉਸਨੇ ਆਪਣੇ ਪੜ੍ਹਾਈ ਕਰਨ ਦੇ ਤਰੀਕਿਆਂ ਬਾਰੇ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਹ ਸ਼ਰਤਾਂ ਪੂਰੀਆਂ ਕਰਦਾ ਹੈ, ਆਪਣੇ ਪਰਿਵਾਰ, ਅਧਿਆਪਕਾਂ ਅਤੇ ਸਕੂਲ ਦੇ ਕੈਰੀਅਰ ਕਾਉਂਸਲਰ ਨਾਲ ਗੱਲ ਕੀਤੀ।
ਉਸਨੇ ਇੱਕ ਕਾਰਪੋਰੇਟ ਦਫ਼ਤਰ ਵਿੱਚ ਕੰਮ ਦਾ ਤਜ਼ਰਬਾ ਵੀ ਹਾਸਿਲ ਕੀਤਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਸਨੂੰ ਕੰਮ ਅਤੇ ਕੰਮਕਾਜ਼ੀ ਮਾਹੌਲ ਦਾ ਆਨੰਦ ਆਇਆ ਹੈ।
ਉਸ ਨੇ ਕੀ ਪੜ੍ਹਾਈ ਕੀਤੀ?
ਡੇਸ਼ੀ ਨੇ ਅਜਿਹੇ ਵਿਸ਼ਿਆਂ ਨੂੰ ਚੁਣਿਆ ਜੋ ਉਹਨਾਂ ਦੇ ਭਵਿੱਖ ਦੇ ਕੈਰੀਅਰ ਲਈ ਢੁੱਕਵੇਂ ਸਨ, ਨਾਲ ਹੀ ਨਾਲ ਉਸਦੀ ਉਹਨਾਂ ਵਿੱਚ ਸੱਚਮੁੱਚ ਦਿਲਚਸਪੀ ਸੀ।
ਡੇਸ਼ੀ ਨੇ ਵੀ 10ਵੀਂ ਜਮਾਤ ਵਿੱਚ ਇੱਕ VCE ਵਿਸ਼ੇ ਦੀ ਚੋਣ ਕੀਤੀ।
10ਵੀਂ ਜਮਾਤ ਵਿੱਚ, ਉਸਨੇ ਪੜ੍ਹਾਈ ਕੀਤੀ:
- VCE ਸਰੀਰਕ ਸਿੱਖਿਆ ਯੂਨਿਟ 1 ਅਤੇ 2
11ਵੀਂ ਜਮਾਤ ਵਿੱਚ, ਉਸਨੇ ਪੜ੍ਹਾਈ ਕੀਤੀ:
- VCE ਅੰਗਰੇਜ਼ੀ ਯੂਨਿਟ 1 ਅਤੇ 2
- VCE ਗਣਿਤ ਦੀਆਂ ਵਿਧੀਆਂ ਯੂਨਿਟ 1 ਅਤੇ 2
- VCE ਕਾਨੂੰਨੀ ਪੜ੍ਹਾਈ ਯੂਨਿਟ 1 ਅਤੇ 2
- VCE ਆਧੁਨਿਕ ਇਤਿਹਾਸ ਯੂਨਿਟ 1 ਅਤੇ 2
- VCE ਸਰੀਰਕ ਸਿੱਖਿਆ ਯੂਨਿਟ 3 ਅਤੇ 4
- VCE VET ਬਿਜ਼ਨੈੱਸ ਯੂਨਿਟ 1 ਅਤੇ 2 (ਬਿਜ਼ਨੈੱਸ ਵਿੱਚ ਸਰਟੀਫ਼ਿਕੇਟ III ਲੈਣ ਵੱਲ ਕੰਮ ਕਰਨਾ)।
12ਵੀਂ ਜਮਾਤ ਵਿੱਚ, ਉਸਨੇ ਪੜ੍ਹਾਈ ਕੀਤੀ:
- VCE ਅੰਗਰੇਜ਼ੀ ਯੂਨਿਟ 3 ਅਤੇ 4
- VCE ਗਣਿਤ ਦੀਆਂ ਵਿਧੀਆਂ ਯੂਨਿਟ 3 ਅਤੇ 4
- VCE ਹਿਸਟਰੀ ਰਿਵੋਲਿਊਸ਼ਨ ਯੂਨਿਟ 3 ਅਤੇ 4
- VCE ਕਾਨੂੰਨੀ ਪੜ੍ਹਾਈ ਯੂਨਿਟ 3 ਅਤੇ 4
- VCE VET ਬਿਜ਼ਨੈੱਸ ਯੂਨਿਟ 3 ਅਤੇ 4 (ਬਿਜ਼ਨੈੱਸ ਵਿੱਚ ਸਰਟੀਫ਼ਿਕੇਟ III ਲੈਣ ਵੱਲ ਕੰਮ ਕਰਨਾ)।
ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ ਬਾਰੇ (About the Victorian Certificate of Education) - ਪੰਜਾਬੀ (Punjabi)
ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ (VCE) ਦੀ ਪੜ੍ਹਾਈ ਕਰਨ ਅਤੇ ਇਹ ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ, ਇਸ ਬਾਰੇ ਹੋਰ ਜਾਣੋ।
Updated