ਕਮਲਾ - ਲੈਬ ਟੈਕਨੀਸ਼ੀਅਨ
ਕਮਲਾ ਨੂੰ ਜਾਂਚ ਕਰਨਾ, ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਨੌਕਰੀ 'ਤੇ ਕੰਮ ਕਰਦੇ ਹੋਏ ਸਿੱਖਣਾ ਪਸੰਦ ਹੈ।
ਜਦੋਂ ਉਸਨੇ ਸਕੂਲ ਦੀ ਪੜ੍ਹਾਈ ਮੁੰਕਮਲ ਕੀਤੀ ਤਾਂ ਉਹ ਇੱਕ ਲੈਬ ਟੈਕਨੀਸ਼ੀਅਨ ਟ੍ਰੇਨੀਸ਼ਿਪ ਸ਼ੁਰੂ ਕਰਨਾ ਚਾਹੁੰਦੀ ਸੀ ਕਿਉਂਕਿ ਇਸ ਨਾਲ ਇੰਜੀਨੀਅਰਿੰਗ, ਸਿਹਤ ਅਤੇ ਖੋਜ ਵਿੱਚ ਨੌਕਰੀਆਂ ਮਿਲਦੀਆਂ ਹਨ।
ਉਸਨੇ VCE VM ਨੂੰ ਕਿਉਂ ਚੁਣਿਆ?
ਕਮਲਾ ਨੇ 10ਵੀਂ ਜਮਾਤ ਵਿੱਚ ਸਥਾਨਕ ਕਲੀਨਿਕਲ ਲੈਬ ਵਿੱਚ ਕੰਮ ਦੇ ਤਜ਼ਰਬੇ ਦਾ ਆਨੰਦ ਮਾਣਿਆ।
ਇਸਨੇ ਉਸਨੂੰ ਆਤਮ-ਵਿਸ਼ਵਾਸ਼ ਦਿੱਤਾ ਕਿ ਮੈਡੀਕਲ ਟੈਸਟਿੰਗ ਉਦਯੋਗ ਵਿੱਚ ਟ੍ਰੇਨੀਸ਼ਿਪ ਉਸਦਾ ਕੈਰੀਅਰ ਸ਼ੁਰੂ ਕਰਨ ਦਾ ਇੱਕ ਵਧੀਆ ਤਰੀਕਾ ਹੋਵੇਗੀ।
ਉਸਨੇ ਆਪਣੇ ਪੜ੍ਹਾਈ ਕਰਨ ਦੇ ਤਰੀਕਿਆਂ ਬਾਰੇ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਹ ਸ਼ਰਤਾਂ ਪੂਰੀਆਂ ਕਰਦੀ ਹੈ, ਆਪਣੇ ਪਰਿਵਾਰ, ਅਧਿਆਪਕਾਂ ਅਤੇ ਸਕੂਲ ਦੇ ਕੈਰੀਅਰ ਕਾਉਂਸਲਰ ਨਾਲ ਗੱਲ ਕੀਤੀ।
ਉਸ ਨੇ ਕੀ ਪੜ੍ਹਾਈ ਕੀਤੀ?
ਕਮਲਾ ਨੇ ਅਜਿਹੇ ਵਿਸ਼ਿਆਂ ਨੂੰ ਚੁਣਿਆ ਜਿਨ੍ਹਾਂ ਨੇ ਉਸ ਨੂੰ ਅਪਲਾਈਡ ਲਰਨਿੰਗ, ਸਿਧਾਂਤਕ ਅਧਿਐਨ ਅਤੇ ਕੰਮ ਦੇ ਤਜ਼ਰਬੇ ਦਾ ਸੁਮੇਲ ਦਿੱਤਾ।
11ਵੀਂ ਜਮਾਤ ਵਿੱਚ, ਉਸਨੇ ਪੜ੍ਹਾਈ ਕੀਤੀ:
- VCE VM ਸਾਖਰਤਾ ਯੂਨਿਟ 1 ਅਤੇ 2
- VCE ਆਮ ਗਣਿਤ ਯੂਨਿਟ 1 ਅਤੇ 2
- VCE VM ਕੰਮ ਨਾਲ ਸੰਬੰਧਿਤ ਹੁਨਰ ਯੂਨਿਟ 1 ਅਤੇ 2
- VCE ਰਸਾਇਣ ਵਿਗਿਆਨ ਯੂਨਿਟ 1 ਅਤੇ 2
- VCE VET ਪ੍ਰਯੋਗਸ਼ਾਲਾ ਸਕਿੱਲ ਸਟੱਡੀਜ਼ ਯੂਨਿਟ 1 ਅਤੇ 2 (ਪ੍ਰਯੋਗਸ਼ਾਲਾ ਹੁਨਰ ਵਿੱਚ ਸਰਟੀਫ਼ਿਕੇਟ III ਲੈਣ ਵੱਲ ਕੰਮ ਕਰਨਾ)
- VET ਲਈ ਸਟ੍ਰਕਚਰਡ ਵਰਕਪਲੇਸ ਲਰਨਿੰਗ ਰਿਕੋਗਨੀਸ਼ਨ ਯੂਨਿਟ 1: ਕੰਮ ਵਾਲੀ ਥਾਂ 'ਤੇ ਸਿੱਖਣਾ।
12ਵੀਂ ਜਮਾਤ ਵਿੱਚ, ਉਸਨੇ ਪੜ੍ਹਾਈ ਕੀਤੀ:
- VCE VM ਸਾਖਰਤਾ ਯੂਨਿਟ 3 ਅਤੇ 4
- VCE ਆਮ ਗਣਿਤ ਯੂਨਿਟ 3 ਅਤੇ 4
- VCE VM ਨਿੱਜੀ ਵਿਕਾਸ ਹੁਨਰ ਯੂਨਿਟ 3 ਅਤੇ 4
- VCE VM ਕੰਮ ਨਾਲ ਸੰਬੰਧਿਤ ਹੁਨਰ ਯੂਨਿਟ 3 ਅਤੇ 4
- VCE VET ਪ੍ਰਯੋਗਸ਼ਾਲਾ ਸਕਿੱਲ ਸਟੱਡੀਜ਼ ਯੂਨਿਟ 3 ਅਤੇ 4 (ਪ੍ਰਯੋਗਸ਼ਾਲਾ ਹੁਨਰ ਵਿੱਚ ਸਰਟੀਫ਼ਿਕੇਟ III ਲੈਣ ਵੱਲ ਕੰਮ ਕਰਨਾ)
- VET ਲਈ ਸਟ੍ਰਕਚਰਡ ਵਰਕਪਲੇਸ ਲਰਨਿੰਗ ਰਿਕੋਗਨੀਸ਼ਨ ਯੂਨਿਟ 2: ਕੰਮ ਵਾਲੀ ਥਾਂ 'ਤੇ ਵਿਕਾਸ ਕਰਨਾ।
VCE ਵੋਕੇਸ਼ਨਲ ਮੇਜਰ ਬਾਰੇ (About the VCE Vocational Major) - ਪੰਜਾਬੀ (Punjabi)
ਇਹ VCE ਵਿੱਚ ਹੁਣ ਵੋਕੇਸ਼ਨਲ ਮੇਜਰ ਸ਼ਾਮਲ ਹੈ, ਜੋ ਇੱਕ ਨਵਾਂ ਦੋ ਸਾਲਾਂ ਦਾ ਪ੍ਰੋਗਰਾਮ ਹੈ ਜੋ VCE ਅਧੀਨ ਆਉਂਦਾ ਹੈ।
Updated