JavaScript is required
High school student using digital keyboard and DJ equipment.

ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ 11ਵੀਂ ਅਤੇ 12ਵੀਂ ਜਮਾਤ ਵਿੱਚ ਕਿਵੇਂ ਠੀਕ ਬੈਠਦੀ ਹੈ (How VET fits into Year 11 and 12) - ਪੰਜਾਬੀ (Punjabi)

ਤੁਹਾਨੂੰ VET ਬਾਰੇ ਜੋ ਕੁੱਝ ਜਾਣਨ ਦੀ ਲੋੜ ਹੈ, ਉਹ ਹੁਨਰ ਜੋ ਤੁਹਾਨੂੰ ਪ੍ਰਾਪਤ ਹੋਣਗੇ, ਅਤੇ ਇਹ ਤੁਹਾਨੂੰ ਕਿੱਥੇ ਲੈ ਕੇ ਜਾ ਸਕਦੇ ਹਨ।

VET ਬਾਰੇ

ਵੋਕੇਸ਼ਨਲ ਐਜੂਕੇਸ਼ਨ ਟਰੇਨਿੰਗ (VET) ਉਦਯੋਗ ਵਿਸ਼ੇਸ਼ ਸਿਖਲਾਈ ਹੈ।

ਜੋ ਹੁਨਰ ਤੁਸੀਂ VET ਵਿੱਚ ਸਿੱਖਦੇ ਹੋ, ਉਹਨਾਂ ਨੂੰ ਕੰਮ ਵਾਲੀ ਥਾਂ 'ਤੇ ਲਾਗੂ ਕੀਤਾ ਜਾ ਸਕਦਾ ਹੈ ਜਾਂ ਜਦੋਂ ਤੁਸੀਂ ਕਿਸੇ ਟ੍ਰੇਡ ਜਾਂ ਯੋਗਤਾ ਲਈ ਪੜ੍ਹਾਈ ਕਰਦੇ ਰਹਿੰਦੇ ਹੋ।

ਜਦੋਂ ਤੁਸੀਂ 11ਵੀਂ ਅਤੇ 12ਵੀਂ ਜਮਾਤ ਵਿੱਚ ਹੁੰਦੇ ਹੋ ਤਾਂ ਤੁਸੀਂ ਆਪਣੀ ਪੜ੍ਹਾਈ ਵਿੱਚ VET ਸ਼ਾਮਲ ਕਰ ਸਕਦੇ ਹੋ। ਕੁੱਝ ਸਕੂਲ ਵਿਦਿਆਰਥੀਆਂ ਨੂੰ 10ਵੀਂ ਜਮਾਤ ਵਿੱਚ VET ਸ਼ੁਰੂ ਕਰਨ ਦਿੰਦੇ ਹਨ।

VET ਨੂੰ ਤੁਹਾਡੇ ਇਨ੍ਹਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ:

VET ਯੋਗਤਾ 'ਤੇ ਨਿਰਭਰ ਕਰਦੇ ਹੋਏ, ਤੁਸੀਂ ਜਾਂ ਤਾਂ ਆਪਣੇ ਸਕੂਲ ਜਾਂ ਨੇੜਲੇ ਸਕੂਲ/TAFE/ਸਿਖਲਾਈ ਪ੍ਰਦਾਤਾ ਵਿਖੇ ਪੜ੍ਹੋਗੇ।

ਇਸ ਪੇਜ ਨੂੰ WhatsApp 'ਤੇ ਸਾਂਝਾ ਕਰੋ

ਇਹ ਤੁਹਾਨੂੰ ਕਿੱਥੇ ਲੈ ਕੇ ਜਾ ਸਕਦਾ ਹੈ

ਜਦੋਂ ਤੁਸੀਂ ਅਜੇ ਸਕੂਲ ਵਿੱਚ ਹੀ ਹੁੰਦੇ ਹੋ ਤਾਂ VET ਤੁਹਾਨੂੰ ਆਪਣੇ ਕੈਰੀਅਰ ਮਾਰਗ ਦੀ ਸ਼ੁਰੂਆਤ ਕਰਨ ਵਿੱਚ ਮੱਦਦ ਕਰਦਾ ਹੈ।

ਇਹ ਤੁਹਾਨੂੰ ਉਸ ਉਦਯੋਗ ਵਿੱਚ ਵਿਹਾਰਕ ਹੁਨਰ ਦਿੰਦਾ ਹੈ ਜਿਸ ਵਿੱਚ ਤੁਹਾਡੀ ਰੁਚੀ ਹੈ, ਜੋ ਤੁਹਾਡੀ ਰੁਜ਼ਗਾਰਯੋਗਤਾ ਵਿੱਚ ਸੁਧਾਰ ਕਰਦਾ ਹੈ।

VET ਤੁਹਾਨੂੰ ਇਹਨਾਂ ਨੂੰ ਪੂਰਾ ਕਰਨ ਲਈ ਕ੍ਰੈਡਿਟ ਵੀ ਦਿੰਦਾ ਹੈ:

  • ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ (VCE)
  • VCE ਵੋਕੇਸ਼ਨਲ ਮੇਜਰ (VCE VM)
  • ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ (VPC)।

ਕੁੱਝ VET ਪ੍ਰੋਗਰਾਮ ਅੰਕ ਪ੍ਰਦਾਨ ਕਰਦੇ ਹਨ ਜੋ ਤੁਹਾਡੇ ATAR ਵਿੱਚ ਯੋਗਦਾਨ ਪਾਉਂਦੇ ਹਨ, ਜੇਕਰ ਤੁਸੀਂ ATAR ਲਈ ਯੋਗਤਾ ਰੱਖਦੇ ਹੋ। ਇੱਕ ਵਿਦਿਆਰਥੀ ਜੋ ਇੱਕ ਗ਼ੈਰ-ਅੰਕ ਵਾਲੇ VCE VET ਪ੍ਰੋਗਰਾਮ ਤੋਂ ਯੂਨਿਟ 3-4 ਕ੍ਰਮ ਹਾਸਿਲ ਕਰਦਾ ਹੈ, ਉਹ ਉਹਨਾਂ ਦੇ ATAR ਵਿੱਚ ਵਾਧੇ ਲਈ ਯੋਗ ਹੋ ਸਕਦਾ ਹੈ।

SBAT ਨਾਲ ਕਮਾਓ ਅਤੇ ਸਿੱਖੋ

ਜਦੋਂ ਤੁਸੀਂ VCE, VCE VM ਜਾਂ VPC ਕਰਦੇ ਹੋ ਤਾਂ ਕੁੱਝ VET ਵਿਕਲਪ ਭੁਗਤਾਨ ਕੀਤੇ ਸਕੂਲ-ਅਧਾਰਿਤ ਅਪ੍ਰੈਂਟਿਸਸ਼ਿਪ ਜਾਂ ਟ੍ਰੇਨੀਸ਼ਿਪ (SBAT) ਵਜੋਂ ਉਪਲਬਧ ਹੁੰਦੇ ਹਨ।

ਇਹ ਤਰੀਕਾ ਤੁਹਾਨੂੰ ਸਿਖਾਂਦਰੂ ਦੀ ਤਨਖ਼ਾਹ ਕਮਾਉਂਦੇ ਹੋਏ ਅਤੇ ਯੋਗ ਪੇਸ਼ੇਵਰਾਂ ਦੇ ਨਾਲ ਕੰਮ ਕਰਦੇ ਹੋਏ ਇੱਕ ਪਾਰਟ-ਟਾਈਮ ਕਰਮਚਾਰੀ ਦੇ ਤੌਰ 'ਤੇ ਨੌਕਰੀ 'ਤੇ ਸਿੱਖਣ ਦੀ ਆਗਿਆ ਦਿੰਦਾ ਹੈ। ਬਹੁਤ ਸਾਰੇ SBAT ਵਿਦਿਆਰਥੀ 12ਵੀਂ ਜਮਾਤ ਨੂੰ ਪੂਰਾ ਕਰਨ ਤੋਂ ਬਾਅਦ ਫੁੱਲ-ਟਾਈਮ ਅਪ੍ਰੈਂਟਿਸ ਜਾਂ ਸਿਖਿਆਰਥੀ ਵਜੋਂ ਰੁਜ਼ਗਾਰ ਕਰਨਾ ਜਾਰੀ ਰੱਖਦੇ ਹਨ।

ਇਸ ਵਿਕਲਪ ਬਾਰੇ ਹੋਰ ਜਾਣਨ ਲਈ, ਸਕੂਲ-ਅਧਾਰਿਤ ਅਪ੍ਰੈਂਟਿਸਸ਼ਿਪਾਂ ਅਤੇ ਟ੍ਰੇਨੀਸ਼ਿਪਾਂ 'ਤੇ ਜਾਓ।

ਤੁਹਾਡੇ VET ਵਿਕਲਪ

ਵੱਧ ਤੋਂ ਵੱਧ ਸਕੂਲ ਹੇਠਾਂ ਸੂਚੀਬੱਧ ਤਰਜੀਹੀ ਮਾਰਗਾਂ ਵਿੱਚ VET ਦੀ ਪੇਸ਼ਕਸ਼ ਕਰ ਰਹੇ ਹਨ। ਇਹ ਪਤਾ ਲਗਾਉਣ ਲਈ ਕਿ ਤੁਹਾਡੇ ਸਕੂਲ ਵਿੱਚ ਕਿਹੜੇ ਤਰੀਕੇ ਉਪਲਬਧ ਹਨ, ਆਪਣੇ ਸਕੂਲ ਦੇ ਕੈਰੀਅਰ ਕਾਉਂਸਲਰ ਨਾਲ ਸੰਪਰਕ ਕਰੋ।

ਹੇਠਾਂ ਸੂਚੀਬੱਧ ਕੀਤੇ ਕੁੱਝ ਸਰਟੀਫ਼ਿਕੇਟਾਂ ਵਿੱਚ ਅੰਕ ਦੇਣ ਵਾਲੇ ਮਾਰਗ ਉਪਲਬਧ ਹਨ ਅਤੇ ਯੂਨਿਟ 3 ਅਤੇ 4 ਕ੍ਰਮ ਉਪਲਬਧ ਹਨ। VET ਵਿਕਲਪਾਂ ਨੂੰ ਜਿੱਥੇ ਇਹ ਲਾਗੂ ਹੁੰਦੇ ਹਨ ਇਨ੍ਹਾਂ ਨਾਲ ਚਿੰਨ੍ਹਿਤ ਕੀਤਾ ਗਿਆ ਹੈ:

- ਅੰਕ ਪ੍ਰਾਪਤੀ ਮਾਰਗ ਉਪਲਬਧ ਹੈ = *

- ਯੂਨਿਟ 3 ਅਤੇ 4 ਕ੍ਰਮ ਉਪਲਬਧ ਹਨ = +

ਸਿਹਤ

  • ਹੈਲਥ ਸਪੋਰਟ ਸਰਵਿਸ ਵਿੱਚ ਸਰਟੀਫ਼ਿਕੇਟ II (Certificate II in Health Support Service)
  • ਅਲਾਈਡ ਹੈਲਥ ਅਸਿਸਟੈਂਸ ਵਿੱਚ ਸਰਟੀਫ਼ਿਕੇਟ III (Certificate III in Allied Health Assistance) (ਅੰਸ਼ਕ ਸੰਪੂਰਨਤਾ)
  • ਹੈਲਥ ਸਰਵਿਸਜ਼ ਅਸਿਸਟੈਂਸ ਵਿੱਚ ਸਰਟੀਫ਼ਿਕੇਟ III (Certificate III in Health Services Assistance) *+

    ਇਹ ਸਰਟੀਫ਼ਿਕੇਟ VCE VET ਹੈਲਥ ਪ੍ਰੋਗਰਾਮ ਵਿੱਚ ਉਪਲਬਧ ਹਨ।

ਕਮਿਊਨਿਟੀ ਸਰਵਿਸਜ਼ ਅਤੇ ਅਰਲੀ ਚਾਈਲਡਹੁੱਡ ਐਜੂਕੇਸ਼ਨ ( ਭਾਈਚਾਰਕ ਸੇਵਾਵਾਂ ਅਤੇ ਸ਼ੁਰੂਆਤੀ ਬਚਪਨ ਦੀ ਸਿੱਖਿਆ)

  • ਐਕਟਿਵ ਵਲੰਟੀਅਰਿੰਗ ਵਿੱਚ ਸਰਟੀਫ਼ਿਕੇਟ II (Certificate II in Active Volunteering)
  • ਕਮਿਊਨਿਟੀ ਸਰਵਿਸਿਜ਼ ਵਿੱਚ ਸਰਟੀਫ਼ਿਕੇਟ II (Certificate II in Community Service)
  • ਕਮਿਊਨਿਟੀ ਸਰਵਿਸਿਜ਼ ਵਿੱਚ ਸਰਟੀਫ਼ਿਕੇਟ III (Certificate III in Community Services) *+
  • ਅਰਲੀ ਚਾਈਲਡਹੁੱਡ ਐਜੂਕੇਸ਼ਨ ਐਂਡ ਕੇਅਰ ਵਿੱਚ ਸਰਟੀਫ਼ਿਕੇਟ III (Certificate III in Early Childhood Education and Care) (ਅੰਸ਼ਕ ਸੰਪੂਰਨਤਾ) +
  • ਅਪਲਾਈਡ ਲੈਂਗੂਏਜ ਵਿੱਚ ਸਰਟੀਫ਼ਿਕੇਟ II (Certificate II in Applied Language)
  • ਅਪਲਾਈਡ ਲੈਂਗੂਏਜ ਵਿੱਚ ਸਰਟੀਫ਼ਿਕੇਟ III (Certificate III in Applied Language) +

    ਇਹ ਸਰਟੀਫ਼ਿਕੇਟ VCE VET ਕਮਿਊਨਿਟੀ ਸਰਵਿਸਿਜ਼ ਜਾਂ ਅਪਲਾਈਡ ਲੈਂਗੂਏਜ ਪ੍ਰੋਗਰਾਮਾਂ ਵਿੱਚ ਉਪਲਬਧ ਹਨ।

ਬਿਲਡਿੰਗ ਐਂਡ ਕੰਸਟ੍ਰਕਸ਼ਨ (ਇਮਾਰਤ ਅਤੇ ਉਸਾਰੀ)

  • ਕੰਸਟ੍ਰਕਸ਼ਨ ਪਾਥਵੇਜ਼ ਵਿੱਚ ਸਰਟੀਫ਼ਿਕੇਟ II (Certificate II in Construction Pathways) +
  • ਬਿਲਡਿੰਗ ਅਤੇ ਕੰਸਟ੍ਰਕਸ਼ਨ ਪ੍ਰੀ-ਅਪ੍ਰੈਂਟਿਸਸ਼ਿਪ ਵਿੱਚ ਸਰਟੀਫ਼ਿਕੇਟ II (Certificate II in Building and Construction Pre-apprenticeship) +
  • ਪਲੰਬਿੰਗ (ਪ੍ਰੀ-ਅਪ੍ਰੈਂਟਿਸਸ਼ਿਪ) ਵਿੱਚ ਸਰਟੀਫ਼ਿਕੇਟ II (Certificate II in Plumbing (Pre-apprenticeship)) +
  • ਸਿਵਲ ਕੰਸਟ੍ਰਕਸ਼ਨ ਵਿੱਚ ਸਰਟੀਫ਼ਿਕੇਟ II (Certificate II in Civil Construction) +

    ਇਹ ਸਰਟੀਫ਼ਿਕੇਟ VCE VET ਬਿਲਡਿੰਗ ਐਂਡ ਕੰਸਟ੍ਰਕਸ਼ਨ, ਪਲੰਬਿੰਗ ਜਾਂ ਸਿਵਲ ਇਨਫਰਾਸਟ੍ਰਕਚਰ ਪ੍ਰੋਗਰਾਮਾਂ ਵਿੱਚ ਉਪਲਬਧ ਹਨ।

ਡਿਜੀਟਲ ਮੀਡੀਆ ਅਤੇ ਟੈਕਨਾਲੋਜੀਆਂ

  • ਅਪਲਾਈਡ ਡਿਜ਼ੀਟਲ ਟੈਕਨਾਲੋਜੀ ਵਿੱਚ ਸਰਟੀਫ਼ਿਕੇਟ II (Certificate II in Applied Digital Technologies)
  • ਸੂਚਨਾ ਟੈਕਨਾਲੋਜੀ ਵਿੱਚ ਸਰਟੀਫ਼ਿਕੇਟ III (Certificate III in Information Technology)*+
  • ਇੰਟੀਗ੍ਰੇਟਡ ਟੈਕਨਾਲੋਜੀ ਵਿੱਚ ਸਰਟੀਫ਼ਿਕੇਟ II (Certificate II in Integrated Technologies) *+

    ਇਹ ਸਰਟੀਫ਼ਿਕੇਟ VCE VET ਇੰਟੀਗ੍ਰੇਟਡ ਟੈਕਨਾਲੋਜੀ ਜਾਂ ਸੂਚਨਾ ਅਤੇ ਸੰਚਾਰ ਟੈਕਨਾਲੋਜੀ ਪ੍ਰੋਗਰਾਮਾਂ ਵਿੱਚ ਉਪਲਬਧ ਹਨ।

ਹਾਸਪੀਟੈਲਿਟੀ (ਪ੍ਰਾਹੁਣਚਾਰੀ)

  • ਹਾਸਪੀਟੈਲਿਟੀ ਵਿੱਚ ਸਰਟੀਫ਼ਿਕੇਟ II (Certificate II in Hospitality)*+
  • ਕੁੱਕਰੀ ਵਿੱਚ ਸਰਟੀਫ਼ਿਕੇਟ II (Certificate II in Cookery)(ਪਹਿਲਾਂ ਇਹ ਰਸੋਈ ਦੇ ਸੰਚਾਲਨ ਵਿੱਚ ਸਰਟੀਫ਼ਿਕੇਟ II ਹੁੰਦਾ ਸੀ) *+

    ਇਹ ਸਰਟੀਫ਼ਿਕੇਟ VCE VET ਹਾਸਪਿਟੈਲਿਟੀ ਪ੍ਰੋਗਰਾਮ ਵਿੱਚ ਉਪਲਬਧ ਹਨ।

ਸਾਫ਼-ਸੁਥਰੀ ਊਰਜਾ ਅਤੇ ਇੰਜੀਨੀਅਰਿੰਗ

  • ਇੰਜੀਨੀਅਰਿੰਗ ਸਟੱਡੀਜ਼ ਵਿੱਚ ਸਰਟੀਫ਼ਿਕੇਟ II (Certificate II in Engineering Studies) *+
  • ਲੈਬਾਰਟਰੀ ਸਕਿੱਲਜ਼ (ਪ੍ਰਯੋਗਸ਼ਾਲਾ ਹੁਨਰ) ਵਿੱਚ ਸਰਟੀਫ਼ਿਕੇਟ III (Certificate III in Laboratory Skills) *+
  • ਇਲੈਕਟ੍ਰੋ-ਟੈਕਨਾਲੋਜੀ (ਕੈਰੀਅਰ ਦੀ ਸ਼ੁਰੂਆਤ) ਵਿੱਚ ਸਰਟੀਫ਼ਿਕੇਟ II (Certificate II in Electrotechnology (Career Start)) +
  • ਇਲੈਕਟ੍ਰੋ-ਟੈਕਨਾਲੋਜੀ (ਪ੍ਰੀ-ਵੋਕੇਸ਼ਨਲ) ਵਿੱਚ ਸਰਟੀਫ਼ਿਕੇਟ II (Certificate II in Electrotechnology (Pre-vocational)) +
  • ਸੈਂਪਲਿੰਗ ਅਤੇ ਮੈਜ਼ਰਮੈਂਟ ਵਿੱਚ ਸਰਟੀਫ਼ਿਕੇਟ II (Certificate II in Sampling and Measurement)

    ਇਹ ਸਰਟੀਫ਼ਿਕੇਟ VCE VET ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਡਸਟਰੀ ਜਾਂ ਲੈਬਾਰਟਰੀ ਸਕਿੱਲਜ਼ ਪ੍ਰੋਗਰਾਮਾਂ ਵਿੱਚ ਉਪਲਬਧ ਹਨ।

ਆਟੋਮੋਟਿਵ

  • ਆਟੋਮੋਟਿਵ ਵੋਕੇਸ਼ਨਲ ਤਿਆਰੀ ਵਿੱਚ ਸਰਟੀਫ਼ਿਕੇਟ II (Certificate II in Automotive Vocational Preparation) +

    ਇਹ ਸਰਟੀਫ਼ਿਕੇਟ VCE VET ਆਟੋਮੋਟਿਵ ਪ੍ਰੋਗਰਾਮ ਵਿੱਚ ਉਪਲਬਧ ਹੈ।

ਖੇਤੀਬਾੜੀ ਅਤੇ ਵਾਤਾਵਰਣ

  • ਖੇਤੀਬਾੜੀ ਵਿੱਚ ਸਰਟੀਫ਼ਿਕੇਟ II (Certificate II in Agriculture) +
  • ਬਾਗਬਾਨੀ ਵਿੱਚ ਸਰਟੀਫ਼ਿਕੇਟ II (Certificate II in Horticulture) +
  • ਕੰਜ਼ਰਵੇਸ਼ਨ ਅਤੇ ਈਕੋਸਿਸਟਮ ਮੈਨੇਜਮੈਂਟ ਵਿੱਚ ਸਰਟੀਫ਼ਿਕੇਟ II (Certificate II in Conservation and Ecosystem Management) +
  • ਜਾਨਵਰ ਦੇਖਭਾਲ ਵਿੱਚ ਸਰਟੀਫ਼ਿਕੇਟ II (Certificate II in Animal Care) +
  • ਪੇਂਡੂ ਸੰਚਾਲਨ ਵਿੱਚ ਸਰਟੀਫ਼ਿਕੇਟ II (Certificate II in Rural Operations)

    ਇਹ ਸਰਟੀਫ਼ਿਕੇਟ VCE VET ਖੇਤੀਬਾੜੀ, ਬਾਗਬਾਨੀ, ਕੰਜ਼ਰਵੇਸ਼ਨ ਅਤੇ ਈਕੋਸਿਸਟਮ ਮੈਨੇਜਮੈਂਟ ਜਾਂ ਜਾਨਵਰ ਦੇਖਭਾਲ ਪ੍ਰੋਗਰਾਮਾਂ ਵਿੱਚ ਉਪਲਬਧ ਹਨ।

ਵਾਲ ਅਤੇ ਸੁੰਦਰਤਾ (ਹੇਅਰ ਐਂਡ ਬਿਊਟੀ)

  • ਰਿਟੇਲ ਕਾਸਮੈਟਿਕਸ ਵਿੱਚ ਸਰਟੀਫ਼ਿਕੇਟ II (Certificate II in Retail Cosmetics)
  • ਸੈਲੂਨ ਅਸਿਸਟੈਂਟ ਵਿੱਚ ਸਰਟੀਫ਼ਿਕੇਟ II (Certificate II in Salon Assistant)
  • ਬਿਊਟੀ ਸਰਵਿਸਿਜ਼ ਵਿੱਚ ਸਰਟੀਫ਼ਿਕੇਟ III (Certificate III in Beauty Services) +
  • ਮੇਕ-ਅੱਪ ਵਿੱਚ ਸਰਟੀਫ਼ਿਕੇਟ III (Certificate III in Make-Up) +

    ਇਹ ਸਰਟੀਫ਼ਿਕੇਟ VCE VET ਹੇਅਰ ਐਂਡ ਬਿਊਟੀ ਪ੍ਰੋਗਰਾਮ ਵਿੱਚ ਉਪਲਬਧ ਹਨ।

ਰਚਨਾਤਮਕ ਉਦਯੋਗ

  • ਰਚਨਾਤਮਕ ਉਦਯੋਗਾਂ ਵਿੱਚ ਸਰਟੀਫ਼ਿਕੇਟ II (Certificate II in Creative Industries)
  • ਸਕ੍ਰੀਨ ਅਤੇ ਮੀਡੀਆ ਵਿੱਚ ਸਰਟੀਫ਼ਿਕੇਟ III (Certificate III in Screen and Media)*+
  • ਪਹਿਰਾਵੇ, ਫੈਸ਼ਨ ਅਤੇ ਟੈਕਸਟਾਈਲ ਵਿੱਚ ਸਰਟੀਫ਼ਿਕੇਟ II (Certificate II in Apparel, Fashion and Textiles) (ਪਹਿਲਾਂ ਇਹ ਅਪਲਾਈਡ ਫੈਸ਼ਨ ਡਿਜ਼ਾਈਨ ਅਤੇ ਟੈਕਨਾਲੋਜੀ ਵਿੱਚ ਸਰਟੀਫ਼ਿਕੇਟ II ਹੁੰਦਾ ਸੀ) +
  • ਸੰਗੀਤ ਵਿੱਚ ਸਰਟੀਫ਼ਿਕੇਟ II (Certificate II in Music)
  • ਸੰਗੀਤ (ਪ੍ਰਦਰਸ਼ਨ) ਵਿੱਚ ਸਰਟੀਫ਼ਿਕੇਟ III (Certificate III in Music (Performance)) *+
  • ਸੰਗੀਤ (ਧੁਨੀ ਉਤਪਾਦਨ) ਵਿੱਚ ਸਰਟੀਫ਼ਿਕੇਟ III (Certificate III in Music (Sound Production)) *+
  • ਡਾਂਸ ਵਿੱਚ ਸਰਟੀਫ਼ਿਕੇਟ II (Certificate II in Dance)
  • ਡਾਂਸ ਵਿੱਚ ਸਰਟੀਫ਼ਿਕੇਟ III (Certificate III in Dance) *+

    ਇਹ ਸਰਟੀਫ਼ਿਕੇਟ VCE VET ਕ੍ਰੀਏਟਿਵ ਅਤੇ ਡਿਜ਼ੀਟਲ ਮੀਡੀਆ, ਅਪਲਾਈਡ ਫੈਸ਼ਨ ਡਿਜ਼ਾਈਨ ਅਤੇ ਟੈਕਨਾਲੋਜੀ, ਡਾਂਸ ਜਾਂ ਸੰਗੀਤ ਪ੍ਰੋਗਰਾਮਾਂ ਵਿੱਚ ਉਪਲੱ\ਬਧ ਹਨ।

ਖੇਡ ਅਤੇ ਮਨੋਰੰਜਨ

  • ਬਾਹਰੀ ਮਨੋਰੰਜਨ ਵਿੱਚ ਸਰਟੀਫ਼ਿਕੇਟ II (Certificate II in Outdoor Recreation)
  • ਖੇਡ ਅਤੇ ਮਨੋਰੰਜਨ ਵਿੱਚ ਸਰਟੀਫ਼ਿਕੇਟ II (Certificate II in Sport and Recreation)
  • ਖੇਡ, ਜਲ-ਵਿਗਿਆਨ ਅਤੇ ਮਨੋਰੰਜਨ ਵਿੱਚ ਸਰਟੀਫ਼ਿਕੇਟ III (Certificate III in Sport, Aquatics and Recreation) *+

    ਇਹ ਸਰਟੀਫ਼ਿਕੇਟ VCE VET ਖੇਡ ਅਤੇ ਮਨੋਰੰਜਨ ਪ੍ਰੋਗਰਾਮ ਵਿੱਚ ਉਪਲਬਧ ਹਨ।

ਕਾਰੋਬਾਰ (ਬਿਜ਼ਨੈੱਸ)

  • ਕਾਰਜ-ਸਥਾਨ ਹੁਨਰ ਵਿੱਚ ਸਰਟੀਫ਼ਿਕੇਟ II (Certificate II in Workplace Skills)
  • ਕਾਰੋਬਾਰ ਵਿੱਚ ਸਰਟੀਫ਼ਿਕੇਟ III (Certificate III in Business) *+
  • ਛੋਟੇ ਕਾਰੋਬਾਰ ਵਿੱਚ ਸਰਟੀਫ਼ਿਕੇਟ II (Certificate II in Small Business)(ਸੰਚਾਲਨ/ਨਵੀਨਤਾ) +

    ਇਹ ਸਰਟੀਫ਼ਿਕੇਟ VCE VET ਕਾਰੋਬਾਰ ਜਾਂ ਛੋਟੇ ਕਾਰੋਬਾਰ ਪ੍ਰੋਗਰਾਮਾਂ ਵਿੱਚ ਉਪਲਬਧ ਹਨ।

ਹੋਰ ਜਾਣਕਾਰੀ

ਇਹ ਪਤਾ ਲਗਾਉਣ ਲਈ ਕਿ ਇਹਨਾਂ ਵਿੱਚੋਂ ਕਿਹੜਾ ਤਰੀਕਾ ਤੁਹਾਡੇ ਲਈ ਸਭ ਤੋਂ ਵਧੀਆ ਹੋ ਸਕਦਾ ਹੈ, ਆਪਣੇ ਸਕੂਲ ਦੇ ਕੈਰੀਅਰ ਕਾਉਂਸਲਰ ਨਾਲ ਗੱਲ ਕਰੋ।

VET ਬਾਰੇ ਹੋਰ ਜਾਣਨ ਲਈ, VCAA ਦੀ ਵੈੱਬਸਾਈਟ 'ਤੇ ਜਾਓ।

VET ਤੁਹਾਨੂੰ ਕਿੱਥੇ ਲੈ ਕੇ ਜਾ ਸਕਦਾ ਹੈ ਅਤੇ ਇਸ ਨੂੰ ਪੂਰਾ ਕਰਨ ਵਾਲੇ ਹੋਰ ਵਿਦਿਆਰਥੀਆਂ ਤੋਂ ਸੁਣਨ ਲਈ, VET ਚੈਂਪੀਅਨਜ਼ ' ਤੇ ਜਾਓ।

Updated