ਵਿਕਟੋਰੀਆ ਵਿੱਚ 11ਵੀਂ ਅਤੇ 12ਵੀਂ ਜਮਾਤ ਦੀ ਪੜ੍ਹਾਈ ਕਰਨ ਦੇ 3 ਤਰੀਕੇ ਹਨ
ਇਸ ਪੇਜ ਨੂੰ WhatsApp 'ਤੇ ਸਾਂਝਾ ਕਰੋ
ਪੜ੍ਹਾਈ ਕਰਨ ਦੇ ਤਰੀਕਿਆਂ ਦੀ ਤੁਲਨਾ ਕਰੋ
VCE | VCE ਵੋਕੇਸ਼ਨਲ ਮੇਜਰ (VCE VM) | ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ (VPC) |
ਇੱਕ ਵਧੀਆ ਚੋਣ ਹੈ ਜੇਕਰ… | ਇੱਕ ਵਧੀਆ ਚੋਣ ਹੈ ਜੇਕਰ… | ਸਿਰਫ਼ ਸਕੂਲ ਦੀ ਸਿਫ਼ਾਰਿਸ਼ ਦੁਆਰਾ ਅਤੇ ਇੱਕ ਵਧੀਆ ਚੋਣ ਹੈ ਜੇਕਰ… |
ਤੁਸੀਂ ਕਲਾਸਰੂਮ ਵਿੱਚ ਸਿੱਖਣਾ ਪਸੰਦ ਕਰਦੇ ਹੋ | ਤੁਸੀਂ ਅਸਲੀ ਦੁਨੀਆਂ ਅਤੇ ਕਲਾਸਰੂਮ ਵਿੱਚ ਸਿੱਖਣਾ ਪਸੰਦ ਕਰਦੇ ਹੋ | ਤੁਸੀਂ ਅਸਲੀ ਦੁਨੀਆਂ ਅਤੇ ਕਲਾਸਰੂਮ ਵਿੱਚ ਸਿੱਖਣਾ ਪਸੰਦ ਕਰਦੇ ਹੋ |
ਤੁਹਾਨੂੰ ਆਪਣੇ ਟੀਚਿਆਂ ਲਈ ATAR ਦੀ ਲੋੜ ਹੈ | ਤੁਹਾਨੂੰ ਆਪਣੇ ਟੀਚਿਆਂ ਲਈ ATAR ਦੀ ਲੋੜ ਨਹੀਂ ਹੈ | ਤੁਹਾਨੂੰ ਆਪਣੇ ਟੀਚਿਆਂ ਲਈ ATAR ਦੀ ਲੋੜ ਨਹੀਂ ਹੈ |
ਤੁਸੀਂ ਅਕਾਦਮਿਕ ਸਿੱਖਿਆ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਹੋ | ਤੁਸੀਂ ਕੰਮ ਵਾਲੀ ਥਾਂ 'ਤੇ ਆਤਮ-ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਹੋ | ਤੁਸੀਂ ਵਿਹਾਰਕ ਹੁਨਰ ਲੈਣ ਵਿੱਚ ਆਤਮ-ਵਿਸ਼ਵਾਸ ਪੈਦਾ ਕਰਨਾ ਚਾਹੁੰਦੇ ਹੋ |
ਤੁਸੀਂ 12ਵੀਂ ਜਮਾਤ ਤੋਂ ਤੁਰੰਤ ਬਾਅਦ ਯੂਨੀਵਰਸਿਟੀ ਲਈ ਅਰਜ਼ੀ ਦੇਣਾ ਚਾਹੁੰਦੇ ਹੋ | ਤੁਸੀਂ 12ਵੀਂ ਜਮਾਤ ਤੋਂ ਤੁਰੰਤ ਬਾਅਦ TAFE, ਅਪ੍ਰੈਂਟਿਸਸ਼ਿਪ, ਸਿਖਲਾਈ ਜਾਂ ਫੁੱਲ-ਟਾਈਮ ਕੰਮ ਕਰਨਾ ਚਾਹੁੰਦੇ ਹੋ, ਜਾਂ ਸਿਖਲਾਈ ਜਾਂ ਕੰਮ ਵਿੱਚ ਸਮੇਂ ਤੋਂ ਬਾਅਦ ਯੂਨੀਵਰਸਿਟੀ ਲਈ ਅਰਜ਼ੀ ਦੇਣੀ ਚਾਹੁੰਦੇ ਹੋ | ਤੁਸੀਂ VCE, ਸ਼ੁਰੂਆਤੀ-ਪੱਧਰ ਦੇ VET ਨੂੰ ਪੂਰਾ ਕਰਨਾ ਚਾਹੁੰਦੇ ਹੋ ਜਾਂ 12ਵੀਂ ਜਮਾਤ ਤੋਂ ਬਾਅਦ ਫੁੱਲ-ਟਾਈਮ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ |
ਤੁਸੀਂ VCE ਕਰਨ ਲਈ ਤਿਆਰ ਹੋ | ਤੁਸੀਂ VCE ਕਰਨ ਲਈ ਤਿਆਰ ਹੋ | ਤੁਹਾਨੂੰ 11ਵੀਂ ਅਤੇ 12ਵੀਂ ਜਮਾਤ ਲਈ ਨੂੰ ਪੂਰਾ ਕਰਨ ਲਈ ਲਚਕਤਾ ਦੀ ਲੋੜ ਹੈ |
ਜ਼ਿਆਦਾਤਰ ਸੰਸਥਾਵਾਂ ਬਿਨੈਕਾਰਾਂ ਨੂੰ ਬਦਲਵੀਆਂ ਦਾਖਲਾ ਸਕੀਮਾਂ ਜਿਵੇਂ ਕਿ ਚੋਣਵੇਂ ਯੂਨੀਵਰਸਿਟੀ ਕੋਰਸਾਂ ਲਈ ਫੋਲੀਓ ਜਾਂ ਇੰਟਰਵਿਊ ਅਰਜ਼ੀਆਂ, ਜਾਂ ਗ਼ੈਰ-ਡਿਗਰੀ ਕੋਰਸ ਜਿਵੇਂ ਕਿ ਫਾਊਂਡੇਸ਼ਨ ਸਟੱਡੀਜ਼, ਤਿਆਰੀ ਕੋਰਸ, ਜਾਂ ਸਰਟੀਫ਼ਿਕੇਟ, ਡਿਪਲੋਮਾ, ਜਾਂ ਐਸ਼ੋਸੀਏਟ ਡਿਗਰੀ ਕੋਰਸ ਦੀ ਪੇਸ਼ਕਸ਼ ਕਰਦੀਆਂ ਹਨ।
ਕਿੱਤਾਮੁਖੀ ਸਿੱਖਿਆ ਅਤੇ ਸਿਖਲਾਈ (ਵੋਕੇਸ਼ਨਲ ਐਜੂਕੇਸ਼ਨ ਟਰੇਨਿੰਗ, VET)
VET ਖ਼ਾਸ ਉਦਯੋਗਿਕ ਸਿਖਲਾਈ ਹੈ ਜਿੱਥੇ ਤੁਸੀਂ ਵਿਹਾਰਕ ਹੁਨਰ ਵਿਕਸਿਤ ਕਰਦੇ ਹੋ। ਇਸਨੂੰ ਤੁਹਾਡੇ VCE, VCE VM ਜਾਂ VPC ਪੜ੍ਹਾਈ ਦੇ ਹਿੱਸੇ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ।
Updated