JavaScript is required

ਸਾਈਬਰ ਕ੍ਰਾਈਮ ਅਤੇ ਔਨਲਾਈਨ ਘੁਟਾਲਿਆਂ ਦੀ ਰਿਪੋਰਟ ਕਿਵੇਂ ਕਰੀਏ? (How to report cybercrime and online scams) - ਪੰਜਾਬੀ (Punjabi)

ਸਾਈਬਰ ਕ੍ਰਾਈਮ ਅਤੇ ਔਨਲਾਈਨ ਘੁਟਾਲਿਆਂ ਦੀ ਰਿਪੋਰਟ ਕਰਨ ਲਈ ਤੁਹਾਡੇ ਵੱਲੋਂ ਚੁੱਕੇ ਜਾ ਸਕਦੇ ਸਧਾਰਨ ਕਦਮਾਂ ਬਾਰੇ ਸਿੱਖੋ।

ਜੇਕਰ ਤੁਸੀਂ ਖ਼ਤਰੇ ਵਿੱਚ ਹੋ ਜਾਂ ਤੁਹਾਨੂੰ ਤੁਰੰਤ ਪੁਲਿਸ ਦੀ ਲੋੜ ਹੈ ਤਾਂ

ਪੁਲਿਸ ਨੂੰ ਟ੍ਰਿਪਲ ਜ਼ੀਰੋ (000)'ਤੇ ਫ਼ੋਨ ਕਰੋ

ਜੇਕਰ ਤੁਹਾਨੂੰ ਪੁਲਿਸ ਸਹਾਇਤਾ ਦੀ ਤੁਰੰਤ ਲੋੜ ਨਹੀਂ ਹੈ

ਤਾਂ 131 444 'ਤੇ ਪੁਲਿਸ ਸਹਾਇਤਾ ਲਾਈਨ 'ਤੇ ਫ਼ੋਨ ਕਰੋ ਜਾਂ ਆਪਣੇ ਸਥਾਨਕ ਪੁਲਿਸ ਸਟੇਸ਼ਨ ਜਾਓ।

ਸਾਈਬਰ ਕ੍ਰਾਈਮ ਅਤੇ ਔਨਲਾਈਨ ਘੁਟਾਲਿਆਂ ਦੀ ਰਿਪੋਰਟ ਕਰਨਾ ਆਸਾਨ ਹੈ। ਇਹ ਸਿੱਖਣ ਲਈ ਪੜ੍ਹਦੇ ਰਹੋ ਕਿ 'ਰਿਪੋਰਟ ਕਿਵੇਂ ਕਰਨੀ ਹੈ'।

ਸਾਈਬਰ ਕ੍ਰਾਈਮ ਦੀ ਰਿਪੋਰਟ ਕਰੋ

ਤੁਸੀਂ ReportCyber (ਰਿਪੋਰਟਸਾਈਬਰ) ਦੀ ਵਰਤੋਂ ਕਰਕੇ ਸਾਈਬਰ ਕ੍ਰਾਈਮ ਦੀ ਸੁਰੱਖਿਅਤ ਢੰਗ ਨਾਲ ਰਿਪੋਰਟ ਕਰ ਸਕਦੇ ਹੋ।

ReportCyber ਇੱਕ ਔਨਲਾਈਨ ਸਾਈਬਰ ਕ੍ਰਾਈਮ ਰਿਪੋਰਟ ਕਰਨ ਲਈ ਪ੍ਰਣਾਲੀ ਹੈ ਜੋ ਆਸਟ੍ਰੇਲੀਆਈ ਸਾਈਬਰ ਸੁਰੱਖਿਆ ਕੇਂਦਰ (ACSC) ਦੁਆਰਾ ਚਲਾਈ ਜਾਂਦੀ ਹੈ।

ਤੁਸੀਂ ਕਈ ਕਿਸਮਾਂ ਦੇ ਸਾਈਬਰ ਕ੍ਰਾਈਮ ਦੀ ਰਿਪੋਰਟ ਕਰ ਸਕਦੇ ਹੋ ਜਿਸ ਵਿੱਚ ਸ਼ਾਮਿਲ ਹਨ:

  • ਸਾਈਬਰ ਸੋਸ਼ਣ
  • ਔਨਲਾਈਨ ਤਸਵੀਰ ਨਾਲ ਸੋਸ਼ਣ
  • ਔਨਲਾਈਨ ਖ਼ਰੀਦਦਾਰੀ ਸੰਬੰਧੀ ਧੋਖਾਧੜੀ
  • ਰਿਸ਼ਤੇ ਸੰਬੰਧੀ ਧੋਖਾਧੜੀ
  • ਔਨਲਾਈਨ ਤਰੀਕੇ ਨਾਲ ਸ਼ਨਾਖ਼ਤ ਦੀ ਚੋਰੀ
  • ਈ-ਮੇਲ ਹਥਿਆਉਣਾ
  • ਰੈਨਸਮਵੇਅਰ
  • ਮਾਲਵੇਅਰ।

ਤੁਹਾਡੀ ਰਿਪੋਰਟ ਦਾ ਮੁਲਾਂਕਣ ਕਰਨ ਲਈ ਸਿੱਧਾ ਸੰਬੰਧਿਤ ਕਾਨੂੰਨੀ ਕਾਰਵਾਈ ਕਰਨ ਵਾਲੀ ਏਜੰਸੀ ਨੂੰ ਭੇਜਿਆ ਜਾਵੇਗਾ।

ਯਾਦ ਰੱਖੋ ਕਿ ਵਿਕਟੋਰੀਆ ਪੁਲਿਸ ਸਾਈਬਰ ਕ੍ਰਾਈਮ ਦੇ ਕਾਰਨ ਖੁੱਸ ਚੁੱਕੇ ਪੈਸਿਆਂ ਨੂੰ ਮੁੜ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ। ਉਹ ਤੁਹਾਡੇ ਕੋਲੋਂ ਹੋਰ ਜਾਣਕਾਰੀ ਲੈਣ ਜਾਂ ਸਬੂਤ ਮੰਗਣ ਲਈ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ।

ਰਿਪੋਰਟ ਕਰਨ ਲਈ ਸੁਝਾਅ:

  • ਤੁਰੰਤ ਆਪਣੇ ਬੈਂਕ ਨਾਲ ਸੰਪਰਕ ਕਰੋ: ਜੇਕਰ ਤੁਹਾਡਾ ਪੈਸਾ ਚਲਾ ਗਿਆ ਹੈ, ਤਾਂ ਜਿੰਨੀ ਜਲਦੀ ਹੋ ਸਕੇ ਆਪਣੇ ਬੈਂਕ ਜਾਂ ਵਿੱਤੀ ਸੰਸਥਾ ਨਾਲ ਸੰਪਰਕ ਕਰੋ।
  • ਲਿਖਤੀ ਸਬੂਤ ਪ੍ਰਦਾਨ ਕਰੋ: ਤੁਸੀਂ ਆਪਣੀ ReportCyber ਰਿਪੋਰਟ ਵਿੱਚ ਅਟੈਚਮੈਂਟਾਂ ਨੂੰ ਅੱਪਲੋਡ ਨਹੀਂ ਕਰ ਸਕਦੇ ਹੋ। ਇਸ ਲਈ ਆਪਣੀ ਰਿਪੋਰਟ ਵਿੱਚ ਵੱਧ ਤੋਂ ਵੱਧ ਲਿਖਤੀ ਜਾਣਕਾਰੀ ਸ਼ਾਮਿਲ ਕਰਨਾ ਯਕੀਨੀ ਬਣਾਓ।
  • ਆਪਣੇ ਸਬੂਤਾਂ ਦੀ ਇੱਕ ਨਕਲ ਤਿਆਰ ਕਰੋ (ਕਾਪੀ ਬਣਾਓ): ਕਿਸੇ ਵੀ ਸਬੂਤ ਨੂੰ ਵੈੱਬਸਾਈਟ ਜਾਂ ਹੋਰ ਜਨਤਕ ਫੋਰਮ ਤੋਂ ਹਟਾਉਣ ਤੋਂ ਪਹਿਲਾਂ, ਉਸਦੀ ਇੱਕ ਕਾਪੀ ਬਣਾਓ। ਉਦਾਹਰਨ ਲਈ, ਕੋਈ ਵੀ ਸਕ੍ਰੀਨਸ਼ਾਟ, ਈਮੇਲਾਂ ਅਤੇ ਚੈਟ ਲੌਗ ਜੋ ਦਿਖਾਉਂਦੇ ਹਨ ਕਿ ਕੀ ਹੋਇਆ ਹੈ।

ਵਧੇਰੇ ਜਾਣਨ ਲਈ ਰਿਪੋਰਟਸਾਈਬਰ ਵੈੱਬਸਾਈਟ 'ਤੇ ਜਾਓ। ਤੁਸੀਂ ਵਧੇਰੇ ਜਾਣਕਾਰੀ ਲਈ ਵਿਕਟੋਰੀਆ ਪੁਲਿਸ ਦੀ ਵੈੱਬਸਾਈਟ 'ਤੇ ਵੀ ਜਾ ਸਕਦੇ ਹੋ।

ਘੁਟਾਲਿਆਂ ਦੀ ਰਿਪੋਰਟ ਕਰੋ

ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਕਿਸੇ ਘੁਟਾਲੇ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ, ਪਰ ਤੁਸੀਂ ਪੈਸੇ ਜਾਂ ਨਿੱਜੀ ਜਾਣਕਾਰੀ ਨਹੀਂ ਗੁਆਏ ਹਨ, ਤਾਂ ਇਸ ਬਾਰੇ Scamwatch (ਸਕੈਮਵਾਚ) ਨੂੰ ਰਿਪੋਰਟ ਕਰੋ।

Scamwatch ਤੁਹਾਡੀ ਰਿਪੋਰਟ ਦੀ ਵਰਤੋਂ ਘੁਟਾਲੇ ਕਰਨ ਵਾਲੀਆਂ ਵੈੱਬਸਾਈਟਾਂ, ਘੁਟਾਲੇ ਵਾਲੇ ਇਸ਼ਤਿਹਾਰਾਂ ਅਤੇ ਸੰਪਰਕ ਵੇਰਵਿਆਂ ਨੂੰ ਹਟਾਉਣ ਲਈ ਕਰ ਸਕਦਾ ਹੈ।

ਜੇਕਰ ਤੁਹਾਡੇ ਪੈਸੇ ਜਾਂ ਜਾਣਕਾਰੀ ਖੁੱਸ ਗਏ ਹਨ, ਤਾਂ ਇਸਦੀ ਰਿਪੋਰਟ ReportCyber ਨੂੰ ਕਰੋ।

ਮੁੱਖ ਨੁਕਤੇ

ਘੋਟਾਲਿਆਂ ਦੇ ਚੇਤਾਵਨੀ ਸੰਕੇਤਾਂ ਦੀ ਪਛਾਣ ਕਰਨ ਦੇ ਤਰੀਕੇ ਸਿੱਖ ਕੇ ਸੁਰੱਖਿਅਤ ਰਹੋ

ਔਨਲਾਈਨ ਨੁਕਸਾਨ ਪਹੁੰਚਾਏ ਜਾਣ ਦੀ ਰਿਪੋਰਟ ਕਰੋ

eSafety ਨੂੰ ਗੰਭੀਰ ਔਨਲਾਈਨ ਦੁਰਵਿਹਾਰ ਬਾਰੇ ਸ਼ਿਕਾਇਤਾਂ ਦੀ ਰਿਪੋਰਟ ਕਰੋ। ਉਦਾਹਰਨ ਲਈ, ਸਾਈਬਰ ਧੱਕੇਸ਼ਾਹੀ, ਗ਼ੈਰ-ਕਾਨੂੰਨੀ ਹਿੰਸਕ ਸਮੱਗਰੀ ਜਾਂ ਸਹਿਮਤੀ ਤੋਂ ਬਿਨਾਂ ਅਸ਼ਲੀਲ ਤਸਵੀਰਾਂ ਨੂੰ ਸਾਂਝਾ ਕਰਨ ਬਾਰੇ।

eSafety ਔਨਲਾਈਨ ਧੱਕੇਸ਼ਾਹੀ ਜਾਂ ਦੁਰਵਿਵਹਾਰ ਦਾ ਸਾਹਮਣਾ ਕਰ ਰਹੇ ਆਸਟ੍ਰੇਲੀਆਈ ਲੋਕਾਂ ਨੂੰ ਕਾਰਵਾਈ ਕਰਨ ਜਾਂ ਸ਼ਿਕਾਇਤ ਕਰਨ ਵਿੱਚ ਸਹਾਇਤਾ ਕਰਦੀ ਹੈ।

ਸਹਾਇਤਾ ਲਓ

ਸ਼ਨਾਖ਼ਤ ਦੀ ਚੋਰੀ ਅਤੇ ਦੁਰਵਰਤੋਂ, ਔਨਲਾਈਨ ਨੁਕਸਾਨ ਪਹੁੰਚਾਏ ਜਾਣ, ਅਤੇ ਘੁਟਾਲਿਆਂ ਲਈ ਵਿੱਤੀ ਸਹਾਇਤਾ ਸਮੇਤ ਤੁਹਾਡੀ ਸਹਾਇਤਾ ਲਈ ਹੋਰ ਸਲਾਹ ਅਤੇ ਸਰੋਤਾਂ ਲਈ ਸਾਡੇ 'ਸਹਾਇਤਾ ਲਓ' ਪੰਨੇ 'ਤੇ ਜਾਓ।

Updated