JavaScript is required

ਕਰਮਚਾਰੀਆਂ ਵਾਸਤੇ ਜਾਣਕਾਰੀ (Information for workers) - ਪੰਜਾਬੀ (Punjabi)

ਵਿਕਟੋਰੀਆ ਦੀ ਪੋਰਟੇਬਲ (ਨੌਕਰੀ ਬਦਲਣ ਤੇ ਨਾਲ ਜਾਣ ਵਾਲੀ) ਲੰਬੀ ਨੌਕਰੀ ਵਾਲੀ ਲਾਭ ਸਕੀਮ ਭਾਈਚਾਰਕ ਨੌਕਰੀਆਂ, ਠੇਕੇ ‘ਤੇ ਸਾਫ਼-ਫ਼ਾਈ ਅਤੇ ਸੁਰੱਖਿਆ ਉਦਯੋਗਾਂ ਦੇ ਕਰਮਚਾਰੀਆਂ ਨੂੰ ਉਦਯੋਗ ਵਿੱਚ ਬਿਤਾਏ ਆਪਣੇ ਸਮੇਂ ਦੇ ਅਧਾਰ ਤੇ ਲੰਬੀ ਨੌਕਰੀ ਵਾਲੀ ਛੁੱਟੀ ਇਕੱਠੀ ਕਰਨ ਦੀ ਆਗਿਆ ਦਿੰਦੀ ਹੈ - ਨਾ ਕਿ ਸਿਰਫ ਇਕ ਰੁਜ਼ਗਾਰਦਾਤੇ ਨਾਲ

ਪੋਰਟੇਬਲ ਲੌਂਗ ਸਰਵਿਸ ਅਥਾਰਟੀ ਇਸ ਸਕੀਮ ਦਾ ਪ੍ਰਬੰਧਨ ਕਰਦੀ ਹੈ।

ਲੰਬੀ ਨੌਕਰੀ ਵਾਲੀ ਛੁੱਟੀ ਕੀ ਹੈ?

ਆਸਟ੍ਰੇਲੀਆ ਵਿੱਚ ਜ਼ਿਆਦਾਤਰ ਕਰਮਚਾਰੀ ਇੱਕੋ ਰੁਜ਼ਗਾਰਦਾਤੇ ਲਈ ਕੰਮ ਕਰਨ ਦੀ ਲੰਬੀ ਮਿਆਦ (ਆਮ ਤੌਰ 'ਤੇ ਘੱਟੋ ਘੱਟ 7 ਸਾਲ ਦੀ ਲਗਾਤਾਨੌਕਰੀ) ਤੋਂ ਬਾਅਦ ਲੰਬੀ ਨੌਕਰੀ ਵਾਲੀ ਛੁੱਟੀ ਦੇ ਹੱਕਦਾਰ ਹੁੰਦੇ ਹਨ।

ਪੋਰਟੇਬਲ (ਨੌਕਰੀ ਬਦਲਣ ਤੇ ਨਾਲ ਜਾਣ ਵਾਲੀ) ਲੰਬੀ ਨੌਕਰੀ ਵਾਲੀ ਛੁੱਟੀ ਕੀ ਹੈ?

ਵਿਕਟੋਰੀਆ ਦੀ ਪੋਰਟੇਬਲ ਲੌਂਗ ਸਰਵਿਸ ਬੈਨੀਫਿਟਸ ਸਕੀਮ (ਪੋਰਟੇਬਲ ਲੰਬੀ ਨੌਕਰੀ ਵਾਲੀ ਲਾਭ ਸਕੀਮ) ਭਾਈਚਾਰਕ ਨੌਕਰੀਆਂ, ਠੇਕੇ ‘ਤੇ ਸਾਫ਼-ਫ਼ਾਈ ਅਤੇ ਸੁਰੱਖਿਆ ਉਦਯੋਗਾਂ ਵਿੱਚ ਯੋਗ ਕਰਮਚਾਰੀਆਂ ਨੂੰ ਨਾਲ ਨਾਲ ਚੱਲਣ ਵਾਲੀ ਲੰਬੀ ਨੌਕਰੀ ਵਾਲੀ ਛੁੱਟੀ ਦੇ ਲਾਭਾਂ ਨੂੰ ਇਕੱਠਾ ਕਰਨ ਦੀ ਆਗਿਆ ਦਿੰਦੀ ਹੈ

ਕਰਮਚਾਰੀ ਇਕੱਲੇ ਰੁਜ਼ਗਾਰਦਾਤੇ ਦੀ ਬਜਾਏ ਉਦਯੋਗ ਵਿਚ ਬਿਤਾਏ ਗਏ ਆਪਣੇ ਸਮੇਂ ਦੇ ਅਧਾਰ ਤੇ ਪੋਰਟੇਬਲ ਲੰਬੀ ਨੌਕਰੀ ਵਾਲੀ ਛੁੱਟੀ ਦੇ ਲਾਭਾਂ ਨੂੰ ਇਕੱਠੇ ਕਰ ਸਕਦੇ ਹਨ।

ਇਹ 'ਪੋਰਟੇਬਲ' ਹੈ ਕਿਉਂਕਿ ਇਹ ਤੁਹਾਡੇ ਨਾਲ ਨਾਲ ਚੱਦੀ ਹੈ ਜੇ ਤੁਸੀਂ ਰੁਜ਼ਗਾਰਦਾਤੇ ਨੂੰ ਬਦਲਦੇ ਹੋ ਪਰ ਉਸੇ ਹੀ ਉਦਯੋਗ ਵਿੱਚ ਰਹਿੰਦੇ ਹੋ।

ਪੋਰਟੇਬਲ ਲੰਬੀ ਨੌਕਰੀ ਵਾਲੀ ਛੁੱਟੀ ਕਿਵੇਂ ਕੰਮ ਕਰਦੀ ਹੈ?

ਨਾਮ ਰਜਿਸਟਰ ਕਰੋ

ਰੁਜ਼ਗਾਰਦਾਤੇ ਜੋ ਇਸ ਸਕੀਮ ਦੇ ਅਧੀਨ ਆਉਂਦੇ ਹਨ, ਨੂੰ ਕਾਨੂੰਨੀ ਤੌਰ 'ਤੇ ਪੋਰਟੇਬਲ ਲੌਂਗ ਸਰਵਿਸ ਅਥਾਰਟੀ ਕੋਲ ਰਜਿਸਟਰ ਹੋਣ ਅਤੇ ਆਪਣੇ ਯੋਗ ਕਰਮਚਾਰੀਆਂ ਦਾ ਨਾਮ ਰਜਿਸਟਰ ਕਰਨ ਦੀ ਲੋੜ ਹੁੰਦੀ ਹੈ।

ਜਦੋਂ ਤੁਹਾਡਾ ਰੁਜ਼ਗਾਰਦਾਤਾ ਤੁਹਾਡਾ ਨਾਮ ਸਕੀਮ ਲਈ ਰਜਿਸਟਰ ਕਰਦਾ ਹੈ ਤਾਂ ਅਸੀਂ ਤੁਹਾਨੂੰ ਤੁਹਾਡੀ ਕਰਮਚਾਰੀ ਆਈ.ਡੀ. ਦੇ ਨਾਲ ਈਮੇਲ ਜਾਂ ਡਾਕ ਰਾਹੀਂ ਇਕ ਸਵਾਗਤੀ ਚਿੱਠੀ ਭੇਜਾਂਗੇ।

ਜੇ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਨਾਮ ਰਜਿਸਟਰ ਹੋਇਆ ਹੈ ਜਾਂ ਆਪਣੀ ਕਰਮਚਾਰੀ ਆਈ.ਡੀ. ਨਹੀਂ ਜਾਣਦੇ, ਤਾਂ ਤੁਸੀਂ ਸਾਡੇ ਨਾਲ 1800 517 158(opens in a new window) ਜਾਂ enquiries@plsa.vic.gov.au(opens in a new window) 'ਤੇ ਸੰਪਰਕ ਕਰ ਸਕਦੇ ਹੋ।

ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਨੌਕਰੀ ਦੀ ਰਿਪੋਰਟ ਸਾਨੂੰ ਭੇਜਦਾ ਹੈ

ਹਰ ਤਿਮਾਹੀ ਵਿੱਚ, ਤੁਹਾਡਾ ਰੁਜ਼ਗਾਰਦਾਤਾ ਤੁਹਾਡੇ ਘੰਟਿਆਂ ਅਤੇ ਆਮ ਤਨਖਾਹ ਦੀ ਰਿਪੋਰਟ ਸਾਨੂੰ ਭੇਜਦਾ ਹੈ। ਤੁਹਾਡਾ ਰੁਜ਼ਗਾਰਦਾਤਾ ਇਸ ਜਾਣਕਾਰੀ ਦੇ ਅਧਾਰ 'ਤੇ ਸਾਨੂੰ ਲੈਵੀ ਅਦਾ ਕਰਦਾ ਹੈ। ਇਹ ਲੈਵੀ ਭਵਿੱਖ ਵਿੱਚ ਨਾਲ ਨਾਲ ਚੱਲਣ ਵਾਲੇ ਲੰਬੀ ਨੌਕਰੀ ਦੇ ਲਾਭਾਂ ਦੀ ਲਾਗਤ ਦੀ ਭਰਪਾਈ ਕਰਦੀ ਹੈ।

ਇਹ ਯੋਜਨਾ 1 ਜੁਲਾਈ 2019 ਨੂੰ ਸ਼ੁਰੂ ਹੋਈ ਸੀ ਅਤੇ ਉਸ ਤਰੀਕ ਤੋਂ ਬਾਅਦ ਕੀਤੇ ਗਏ ਕੰਮ 'ਤੇ ਲਾਗੂ ਹੁੰਦੀ ਹੈ।

ਆਪਣੀਆਂ ਛੁੱਟੀਆਂ ਦੇ ਹੱਕਾਂ ਦਾ ਪਤਾ ਲਗਾਓ

ਕਰਮਚਾਰੀ ਪੋਰਟਲ ਤੱਕ ਪਹੁੰਚ ਕਰਨ ਲਈ ਆਪਣੀ ਕਰਮਚਾਰੀ ਆਈ.ਡੀ. ਦੀ ਵਰਤੋਂ ਕਰੋ। ਕਰਮਚਾਰੀ ਪੋਰਟਲ ਉਹ ਥਾਂ ਹੈ ਜਿੱਥੇ ਤੁਸੀਂ ਆਪਣੇ ਲੰਬੀ ਨੌਕਰੀ ਦੇ ਨਾਲ ਨਾਲ ਚੱਲਣ ਵਾਲੇ ਲਾਭਾਂ ਬਾਰੇ ਪਤਾ ਕਰ ਸਕਦੇ ਹੋ, ਆਪਣੇ ਸੰਪਰਕ ਵੇਰਵਿਆਂ ਨੂੰ ਨਵਿਆ ਸਕਦੇ ਹੋ ਅਤੇ ਆਪਣੀਆਂ ਸਾਲਾਨਾ ਸਟੇਟਮੈਂਟਾਂ ਤੱਕ ਪਹੁੰਚ ਕਰ ਸਕਦੇ ਹੋ।

ਕਰਮਚਾਰੀ ਪੋਰਟਲ ਵਿੱਚ ਆਪਣੇ ਕੰਮ ਦੇ ਇਤਿਹਾਸ ਦੀ ਜਾਂਚ ਕਰਨਾ ਮਹੱਤਵਪੂਰਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੇ ਦੁਆਰਾ ਕੀਤਾ ਗਿਆ ਕੰਮ ਤੁਹਾਡੇ ਰੁਜ਼ਗਾਰਦਾਤੇ ਦੁਆਰਾ ਸਹੀ ਢੰਗ ਨਾਲ ਰਿਕਾਰਡ ਕੀਤਾ ਗਿਆ ਹੈ। ਜੇ ਤੁਸੀਂ ਕੰਮ ਦੇ ਘੰਟਿਆਂ ਤੋਂ ਖੁੰਝ ਰਹੇ ਹੋ, ਤਾਂ ਤੁਸੀਂ ਨਾਲ ਨਾਲ ਚੱਲਣ ਵਾਲੀ ਲੰਬੀ ਨੌਕਰੀ ਵਾਲੀ ਛੁੱਟੀ ਦੇ ਹੱਕਾਂ ਤੋਂ ਖੁੰਝ ਸਕਦੇ ਹੋ। ਜੇ ਤੁਹਾਡੀ ਨੌਕਰੀ ਪੂਰੀ ਤਰ੍ਹਾਂ ਰਿਕਾਰਡ ਨਹੀਂ ਕੀਤੀ ਗਈ ਹੈ, ਤਾਂ ਤੁਸੀਂ ਗੁੰਮਸ਼ੁਦਾ ਨੌਕਰੀ ਦਾਅਵਾ ਫਾਰਮ ਭਰ ਸਕਦੇ ਹੋ।

ਪਤਾ ਕਰੋ ਕਿ ਪਹਿਲੀ ਵਾਰ ਕਰਮਚਾਰੀ ਪੋਰਟਲ ਤੱਕ ਕਿਵੇਂ ਪਹੁੰਚ ਕਰਨੀ ਹੈ

ਜੇ ਤੁਸੀਂ ਪਹੁੰਚ ਕਰਨ ਲਈ ਪਹਿਲਾਂ ਹੀ ਨਾਮ ਰਜਿਸਟਰ ਕੀਤਾ ਹੈ ਤਾਂ ਕਰਮਚਾਰੀ ਪੋਰਟਲ ਵਿੱਚ ਲੌਗ-ਇਨ ਕਰੋ।(opens in a new window)

ਆਪਣੇ ਸੰਪਰਕ ਵੇਰਵਿਆਂ ਨੂੰ ਨਵਿਆਓ

ਕਰਮਚਾਰੀ ਪੋਰਟਲ ਵਿੱਚ ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੇ ਨਿੱਜੀ ਈਮੇਲ ਪਤੇ ਅਤੇ ਮੋਬਾਈਲ ਫ਼ੋਨ ਨੰਬਰ ਦੀ ਜਾਣਕਾਰੀ ਨੂੰ ਤਾਜ਼ਾ ਰੱਖਣਾ ਚਾਹੀਦਾ ਹੈ ਤਾਂ ਜੋ ਜੇ ਤੁਸੀਂ ਨੌਕਰੀਆਂ ਬਦਲਦੇ ਹੋ ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕੀਏ।

ਆਪਣੀ ਪੋਰਟੇਬਲ (ਨੌਕਰੀ ਬਦਲਣ ਤੇ ਨਾਲ ਜਾਣ ਵਾਲੀ) ਲੰਬੀ ਨੌਕਰੀ ਦਾ ਦਾਅਵਾ ਕਰਨਾ

ਸਕੀਮ ਦੇ ਅਧੀਨ ਘੱਟੋ ਘੱਟ 7 ਸਾਲਾਂ ਦੀ ਸਵੀਕਾਰ ਕੀਤੀ ਨੌਕਰੀ ਤੋਂ ਬਾਅਦ, ਤੁਸੀਂ ਆਪਣੀ ਪੋਰਟੇਬਲ ਲੰਬੀ ਨੌਕਰੀ ਵਾਲੀ ਛੁੱਟੀ ਦੇ ਲਾਭਾਂ ਲਈ ਅਰਜ਼ੀ ਦੇ ਸਕਦੇ ਹੋ।

ਇਕ ਤੋਂ ਵੱਧ ਰੁਜ਼ਗਾਰਦਾਤਾ

ਜੇ ਤੁਸੀਂ ਇੱਕੋ ਸਮੇਂ ਇੱਕੋ ਉਦਯੋਗ ਵਿੱਚ ਇਕ ਤੋਂ ਵੱਧ ਰੁਜ਼ਗਾਰਦਾਤੇ ਲਈ ਕੰਮ ਕਰ ਰਹੇ ਹੋ ਤਾਂ ਤੁਸੀਂ ਪੋਰਟੇਬਲ ਲੰਬੀ ਨੌਕਰੀ ਵਾਲੀ ਛੁੱਟੀ ਦੇ ਹੱਕਾਂ ਨੂੰ ਇਕੱਠਾ ਕਰ ਸਕਦੇ ਹੋ।

ਹਰੇਕ ਰੁਜ਼ਗਾਰਦਾਤੇ ਨੂੰ ਲਾਜ਼ਮੀ ਤੌਰ 'ਤੇ ਸਕੀਮ ਲਈ ਤੁਹਾਡਾ ਨਾਮ ਰਜਿਸਟਰ ਕਰਨਾ ਚਾਹੀਦਾ ਹੈ। ਜੇ ਤੁਹਾਡੇ ਕੋਲ ਪਹਿਲਾਂ ਹੀ ਕਰਮਚਾਰੀ ਆਈ.ਡੀ. ਹੈ, ਤਾਂ ਤੁਸੀਂ ਇਸ ਨੂੰ ਆਪਣੇ ਰੁਜ਼ਗਾਰਦਾਤੇ ਨੂੰ ਪ੍ਰਦਾਨ ਕਰ ਸਕਦੇ ਹੋ।

ਰੁਜ਼ਗਾਰਦਾਤਿਆਂ ਨੂੰ ਬਦਲਣਾ

ਜੇ ਤੁਸੀਂ ਰੁਜ਼ਗਾਰਦਾਤੇ ਨੂੰ ਬਦਲਦੇ ਹੋ ਪਰ ਉਸੇ ਉਦਯੋਗ ਵਿੱਚ ਰਹਿੰਦੇ ਹੋ, ਤਾਂ ਤੁਸੀਂ ਆਪਣੀ ਨਾਲ ਨਾਲ ਚੱਲਣ ਵਾਲੀ ਲੰਬੀ ਨੌਕਰੀ ਛੁੱਟੀ ਦੇ ਹੱਕਾਂ ਨੂੰ ਇਕੱਠਾ ਕਰਨਾ ਜਾਰੀ ਰੱਖ ਸਕਦੇ ਹੋ

ਆਪਣੇ ਨਵੇਂ ਰੁਜ਼ਗਾਰਦਾਤੇ ਨੂੰ ਆਪਣੀ ਕਰਮਚਾਰੀ ਆਈ.ਡੀ. ਦਿਓ ਅਤੇ ਉਹ ਸਾਨੂੰ ਤੁਹਾਡੇ ਘੰਟਿਆਂ ਅਤੇ ਆਮ ਤਨਖਾਹ ਦੀ ਰਿਪੋਰਟ ਭੇਜਣੀ ਸ਼ੁਰੂ ਕਰ ਦੇਣਗੇ, ਅਤੇ ਉਹਨਾਂ ਕੋਲ ਤੁਹਾਡੇ ਦੁਆਰਾ ਕੀਤੀ ਨੌਕਰੀ ਦੇ ਅਧਾਰ ਤੇ ਲੈਵੀ ਦਾ ਭੁਗਤਾਨ ਕਰਨਗੇ।

ਉਦਯੋਗ ਤੋਂ ਛੁੱਟੀ ਲੈਣਾ

ਜੇ ਤੁਸੀਂ ਲਗਾਤਾਰ 4 ਸਾਲਾਂ ਤੋਂ ਵੱਧ ਸਮੇਂ ਲਈ ਆਪਣੇ ਉਦਯੋਗ ਵਿੱਚ ਕੰਮ ਨਹੀਂ ਕਰਦੇ ਹੋ, ਤਾਂ ਤੁਹਾਡੀ ਰਜਿਸਟ੍ਰੇਸ਼ਨ ਗ਼ੈਰ-ਸਰਗਰਮ ਹੋ ਸਕਦੀ ਹੈ।

ਇਕ ਵਾਰ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਨੂੰ ਕਰਮਚਾਰੀਆਂ ਦੇ ਰਜਿਸਟਰ ਦੇ ਗ਼ੈਰ-ਸਰਗਰਮੀ ਵਾਲੇ ਹਿੱਸੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ, ਤਾਂ ਤੁਸੀਂ ਆਪਣੇ ਪਿਛਲੇ ਨੌਕਰੀ ਵਾਲੇ ਸਾਰੇ ਦਿਨ ਗੁਆ ਸਕਦੇ ਹੋ ਅਤੇ ਹੋ ਸਕਦਾ ਹੈ ਕਿ ਤੁਸੀਂ ਆਪਣੀ ਲੰਬੀ ਨੌਕਰੀ ਵਾਲੀ ਛੁੱਟੀ ਦਾ ਦਾਅਵਾ ਕਰਨ ਦੇ ਯੋਗ ਨਾ ਹੋਵੋ। ਜੇ ਤੁਸੀਂ ਬਾਅਦ ਵਿੱਚ ਉਦਯੋਗ ਵਿੱਚ ਵਾਪਸ ਆਉਂਦੇ ਹੋ, ਤਾਂ ਤੁਹਾਡੇ ਨੌਕਰੀ ਦੇ ਦਿਨ ਸਿਫ਼ਰ ਤੋਂ ਦੁਬਾਰਾ ਸ਼ੁਰੂ ਹੋਣਗੇ।

ਸਾਡੇ ਨਾਲ ਸੰਪਰਕ ਕਰੋ

ਸਾਨੂੰ 1800 517 158(opens in a new window) 'ਤੇ ਫ਼ੋਨ ਕਰੋ ਜਾਂ enquiries@plsa.vic.gov.au(opens in a new window) ‘ਤੇ ਈਮੇਲ ਕਰੋ।

ਮੁਫਤ ਦੁਭਾਸ਼ੀਨੌਕਰੀ

ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਸਾਡਾ ਅਮਲਾ ਮੁਦੁਭਾਸ਼ੀਆ ਅਤੇ ਅਨੁਵਾਦ ਸੇਵਾ ਦੀ ਮਦਦ ਨਾਲ ਤੁਹਾਡੇ ਨਾਲ ਗੱਲ ਕਰ ਸਕਦਾ ਹੈ। ਬਿਨਾਂ ਫ਼ੀਸ ਵਾਲੇ ਨੰਬਰ 1800 517 158(opens in a new window) 'ਤੇ ਫ਼ੋਨ ਕਰੋ।

Updated