JavaScript is required

ਵਿਕਟੋਰੀਆ ਦੀ ਨਸਲਵਾਦ ਵਿਰੋਧੀ ਰਣਨੀਤੀ 2024–2029 (Victoria's anti-racism strategy 2024-2029) - ਪੰਜਾਬੀ (Punjabi)

ਵਿਕਟੋਰੀਆ ਦੀ ਪਹਿਲੀ ਪੂਰੀ-ਸਰਕਾਰ ਵਿਆਪੀ ਨਸਲਵਾਦ ਵਿਰੋਧੀ ਰਣਨੀਤੀ ਵਿਕਟੋਰੀਆ ਵਿੱਚ ਨਸਲਵਾਦ ਅਤੇ ਭੇਦਭਾਵ ਨੂੰ ਰੋਕਣ ਲਈ ਇੱਕ 5 ਸਾਲਾ ਯੋਜਨਾ ਹੈ।

Victoria's anti-racism strategy in Punjabi
PDF 1.17 MB
(opens in a new window)

ਇਕੱਠੇ ਕੰਮ ਕਰਕੇ, ਅਸੀਂ ਨਿਰਪੱਖ, ਸੁਰੱਖਿਅਤ ਵਿਕਟੋਰੀਆ ਦਾ ਨਿਰਮਾਣ ਕਰ ਸਕਦੇ ਹਾਂ ਜਿੱਥੇ ਹਰ ਕੋਈ ਆਪਣੇ ਆਪ ਨੂੰ ਸ਼ਾਮਲ ਮਹਿਸੂਸ ਕਰਦਾ ਹੈ।

ਨਸਲਵਾਦ ਕੀ ਹੈ?

ਨਸਲਵਾਦ ਭੇਦਭਾਵ ਦਾ ਇਕ ਸਰੂਪ ਹੈ ਜਿੱਥੇ ਲੋਕਾਂ ਨਾਲ ਉਨ੍ਹਾਂ ਦੀ ਨਸਲ ਜਾਂ ਜਾਤੀ ਦੇ ਕਾਰਨ ਅਣਉਚਿਤ ਵਿਵਹਾਰ ਕੀਤਾ ਜਾਂਦਾ ਹੈ। ਇਸ ਵਿੱਚ ਜ਼ੁਬਾਨੀ ਦੁਰਵਿਵਹਾਰ, ਬਾਹਰ ਰੱਖਣਾ ਜਾਂ ਦੂਜਿਆਂ ਦੇ ਬਰਾਬਰ ਪਹੁੰਚ ਜਾਂ ਮੌਕੇ ਨਾ ਦਿੱਤੇ ਜਾਣਾ ਸ਼ਾਮਲ ਹੋ ਸਕਦੇ ਹਨ।

ਨਸਲਵਾਦ ਆਪਣੇ ਆਪ ਨੂੰ ਕਈ ਤਰੀਕਿਆਂ ਨਾਲ ਪੇਸ਼ ਕਰ ਸਕਦਾ ਹੈ। ਇਹ ਰਣਨੀਤੀ ਨਸਲਵਾਦ ਨੂੰ ਹੇਠ ਲਿਖਿਆਂ ਵਿੱਚ ਹੱਲ ਕਰਨ 'ਤੇ ਕੇਂਦ੍ਰਿਤ ਹੈ:

  • ਭਾਈਚਾਰਾ
  • ਸੰਸਥਾਵਾਂ ਅਤੇ ਅਦਾਰੇ
  • ਕਾਨੂੰਨ, ਨੀਤੀਆਂ ਅਤੇ ਪ੍ਰਣਾਲੀਆਂ।

ਸਾਡਾ ਦ੍ਰਿਸ਼ਟੀਕੋਣ

ਨਸਲਵਾਦ ਅਤੇ ਭੇਦਭਾਵ ਤੋਂ ਮੁਕਤ ਵਿਕਟੋਰੀਆ, ਜਿੱਥੇ ਸਾਰੇ ਵਿਕਟੋਰੀਆ ਵਾਸੀ ਬਰਾਬਰ ਦੇ ਅਧਿਕਾਰਾਂ, ਆਜ਼ਾਦੀ ਅਤੇ ਸੁਰੱਖਿਆ ਦਾ ਅਨੰਦ ਲੈ ਸਕਣ, ਅਤੇ ਸੁਰੱਖਿਅਤ, ਸਿਹਤਮੰਦ ਅਤੇ ਸਹਾਇਕ ਭਾਈਚਾਰਿਆਂ ਵਿੱਚ ਪ੍ਰਫੁੱਲਤ ਹੋ ਸਕਣ।

ਵਿਕਟੋਰੀਆ ਵਿੱਚ ਨਸਲਵਾਦ ਅਤੇ ਭੇਦਭਾਵ ਨੂੰ ਘਟਾਉਣ ਲਈ ਇਸ ਰਣਨੀਤੀ ਦੇ 4 ਟੀਚੇ ਹਨ:

  • ਟੀਚਾ 1: ਨਸਲੀ ਰਵੱਈਏ, ਵਿਵਹਾਰਾਂ ਅਤੇ ਧਾਰਮਿਕ ਵਿਸ਼ਵਾਸਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ, ਚੁਣੌਤੀ ਦਿੱਤੀ ਜਾਂਦੀ ਹੈ ਅਤੇ ਰੱਦ ਕਰ ਦਿੱਤਾ ਜਾਂਦਾ ਹੈ।
  • ਟੀਚਾ 2: ਸਰਕਾਰੀ ਸੇਵਾਵਾਂ ਅਤੇ ਕੰਮ ਵਾਲੀਆਂ ਜਗ੍ਹਾਵਾਂ ਸੁਰੱਖਿਅਤ, ਪਹੁੰਚਯੋਗ ਅਤੇ ਭੇਦਭਾਵ-ਰਹਿਤ ਹਨ।
  • ਟੀਚਾ 3: ਨਸਲਵਾਦ ਅਤੇ ਭੇਦਭਾਵ ਹੁਣ ਸਾਰੇ ਖੇਤਰਾਂ ਵਿੱਚ ਹਿੱਸੇਦਾਰੀ, ਤਰੱਕੀ, ਸੁਰੱਖਿਆ ਅਤੇ ਸਫ਼ਲਤਾ ਲਈ ਰੁਕਾਵਟਾਂ ਨਹੀਂ ਬਣਦੇ ਹਨ।
  • ਟੀਚਾ 4: ਨਸਲਵਾਦ ਨਾਲ ਸਿੱਝ ਰਹੇ ਲੋਕਾਂ ਨੂੰ ਉਚਿਤ ਅਤੇ ਸਭਿਆਚਾਰਕ ਤੌਰ 'ਤੇ ਸੁਰੱਖਿਅਤ ਸੇਵਾਵਾਂ ਅਤੇ ਸਹਾਇਤਾਵਾਂ ਪ੍ਰਾਪਤ ਹੁੰਦੀਆਂ ਹਨ।

ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ

ਨਸਲਵਾਦ ਵਿਰੋਧੀ ਰਣਨੀਤੀ:

  • ਭਾਈਚਾਰਕ ਖੇਡਾਂ ਵਿੱਚ ਨਸਲਵਾਦ ਨੂੰ ਖ਼ਤਮ ਕਰਨ ਲਈ ਰਾਜਵਿਆਪੀ ਮੁਹਿੰਮ ਪ੍ਰਦਾਨ ਕਰੇਗੀ
  • ਸਥਾਨਕ ਪੱਧਰ 'ਤੇ ਨਸਲਵਾਦ ਨੂੰ ਚੁਣੌਤੀ ਦੇਣ ਲਈ ਭਾਈਚਾਰੇ ਦੀ ਅਗਵਾਈ ਵਾਲੀ ਕਾਰਵਾਈ ਦਾ ਸਮਰਥਨ ਕਰੇਗੀ
  • ਨਫ਼ਰਤ ਭਰੇ ਭਾਸ਼ਣ ਅਤੇ ਵਿਵਹਾਰ ਵਿਰੁੱਧ ਸੁਰੱਖਿਆ ਅਤੇ ਕਾਨੂੰਨਾਂ ਨੂੰ ਮਜ਼ਬੂਤ ਕਰੇਗੀ
  • ਸ਼ਿਕਾਇਤਾਂ ਦੀ ਨਿਗਰਾਨੀ ਕਰਨ ਵਾਲੀਆਂ ਸੰਸਥਾਵਾਂ ਨਸਲਵਾਦ ਦੀਆਂ ਰਿਪੋਰਟਾਂ ਦਾ ਜਵਾਬ ਦੇਣ ਦੇ ਤਰੀਕੇ ਵਿੱਚ ਸੁਧਾਰ ਕਰੇਗੀ
  • ਪੁਲਿਸ ਕਾਰਵਾਈਆਂ ਵਿੱਚ ਨਸਲਵਾਦ ਅਤੇ ਭੇਦਭਾਵ ਨੂੰ ਘੱਟ ਕਰੇਗੀ
  • ਰੁਜ਼ਗਾਰਦਾਤਿਆਂ ਅਤੇ ਸੰਸਥਾਵਾਂ ਦੁਆਰਾ ਨਸਲਵਾਦ ਨੂੰ ਰੋਕਣ ਅਤੇ ਜਵਾਬ ਦੇਣ ਦੇ ਤਰੀਕੇ ਵਿੱਚ ਸੁਧਾਰ ਕਰੇਗੀ
  • ਨਸਲਵਾਦ ਦਾ ਅਨੁਭਵ ਕਰਨ ਵਾਲੇ ਲੋਕਾਂ ਲਈ ਸਥਾਨਕ ਨਸਲਵਾਦ ਵਿਰੋਧੀ ਸਹਾਇਤਾ ਨੈੱਟਵਰਕਾਂ ਦਾ ਸਮਰਥਨ ਕਰੇਗੀ।

ਅਸੀਂ ਨਸਲਵਾਦ ਨੂੰ ਘਟਾਉਣ ਲਈ ਇਸ ਰਣਨੀਤੀ ਦੇ ਪ੍ਰਭਾਵ ਨੂੰ ਮਾਪਾਂਗੇ ਅਤੇ ਆਪਣੀ ਤਰੱਕੀ ਬਾਰੇ ਭਾਈਚਾਰੇ ਨੂੰ ਵਾਪਸ ਰਿਪੋਰਟ ਪੇਸ਼ ਕਰਾਂਗੇ।

ਸਾਨੂੰ ਇਸ ਰਣਨੀਤੀ ਦੀ ਲੋੜ ਕਿਉਂ ਹੈ

ਅਸੀਂ ਵੰਨ-ਸੁਵੰਨੇ ਪਿਛੋਕੜ ਤੋਂ ਹਾਂ

  • ਵਿਕਟੋਰੀਆ ਵਾਸੀਆਂ ਵਿੱਚੋਂ 30% ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ
  • ਆਸਟ੍ਰੇਲੀਆ ਦੇ 8% ਆਦਿਵਾਸੀ ਲੋਕ ਵਿਕਟੋਰੀਆ ਵਿੱਚ ਰਹਿੰਦੇ ਹਨ
  • ਵਿਕਟੋਰੀਆ ਵਾਸੀ 300 ਤੋਂ ਵੱਧ ਵੱਖ-ਵੱਖ ਪਿਛੋਕੜਾਂ ਤੋਂ ਆਉਂਦੇ ਹਨ, 290 ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਬੋਲਦੇ ਹਨ, ਅਤੇ ਲਗਭਗ 200 ਵੱਖ-ਵੱਖ ਧਰਮਾਂ ਦਾ ਪਾਲਣ ਕਰਦੇ ਹਨ

ਨਸਲਵਾਦ ਅਜੇ ਵੀ ਇਕ ਸਮੱਸਿਆ ਹੈ

  • 2022 ਵਿੱਚ, 5 ਵਿੱਚੋਂ 3 ਆਦਿਵਾਸੀ ਲੋਕਾਂ (60%) ਨੇ ਆਸਟ੍ਰੇਲੀਆ ਵਿੱਚ ਨਸਲਵਾਦ ਦਾ ਅਨੁਭਵ ਕਰਨ ਦੀ ਰਿਪੋਰਟ ਕੀਤੀ ਸੀ
  • 2023 ਵਿੱਚ, 5 ਵਿੱਚੋਂ 1 ਲੋਕਾਂ (18%) ਨੇ ਆਸਟ੍ਰੇਲੀਆ ਵਿੱਚ ਨਸਲਵਾਦ ਦਾ ਅਨੁਭਵ ਕਰਨ ਦੀ ਰਿਪੋਰਟ ਕੀਤੀ ਸੀ
  • 5 ਵਿੱਚੋਂ 3 ਆਸਟ੍ਰੇਲੀਆ ਵਾਸੀ (63%) ਏਸ਼ੀਆ, ਅਫ਼ਰੀਕਾ ਜਾਂ ਮਿਡਲ ਈਸਟ ਜਾਂ ਗ਼ੈਰ-ਈਸਾਈ ਧਰਮ ਦੇ ਇਕ ਜਾਂ ਵਧੇਰੇ ਪ੍ਰਵਾਸੀ ਸਮੂਹਾਂ ਬਾਰੇ ਨਕਾਰਾਤਮਕ ਵਿਚਾਰ ਰੱਖਦੇ ਹਨ
  • 5 ਵਿੱਚੋਂ 3 ਆਸਟ੍ਰੇਲੀਆ ਵਾਸੀ (62%) ਨਸਲਵਾਦ ਨੂੰ 'ਬਹੁਤ ਵੱਡੀ' ਜਾਂ 'ਕਾਫ਼ੀ ਵੱਡੀ' ਸਮੱਸਿਆ ਵਜੋਂ ਵੇਖਦੇ ਹਨ

ਸੇਵਾਵਾਂ ਵਿੱਚ ਜਾਣਕਾਰੀ ਅਤੇ ਭਾਈਚਾਰਕ ਵਿਸ਼ਵਾਸ ਦੀ ਘਾਟ ਦਾ ਮਤਲਬ ਇਹ ਹੋ ਸਕਦਾ ਹੈ ਕਿ ਨਸਲਵਾਦ ਨੂੰ ਘੱਟ ਵਾਰੀ ਰਿਪੋਰਟ ਕੀਤਾ ਗਿਆ ਹੈ।

ਅਸੀਂ ਕਿੰਨ੍ਹਾਂ ਨਾਲ ਗੱਲ ਕੀਤੀ

ਅਸੀਂ ਆਦਿਵਾਸੀ ਲੋਕਾਂ, ਬਹੁ-ਸਭਿਆਚਾਰਕ ਅਤੇ ਕਈ ਧਰਮਾਂ ਦੇ ਭਾਈਚਾਰਿਆਂ ਦੇ 670 ਤੋਂ ਵੱਧ ਵਿਕਟੋਰੀਆ ਵਾਸੀਆਂ ਦੀ ਗੱਲ ਸੁਣੀ ਹੈ। ਇਨ੍ਹਾਂ ਵਿੱਚ ਭਾਈਚਾਰਕ ਆਗੂ, ਮਾਹਰ ਅਤੇ ਲੋਕਾਂ ਨਾਲ ਸਿੱਧੇ ਕੰਮ ਕਰਨ ਵਾਲੇ (ਫਰੰਟਲਾਈਨ) ਕਰਮਚਾਰੀ ਸ਼ਾਮਲ ਸਨ।

ਵਿਕਟੋਰੀਆ ਵਿੱਚ ਨਸਲਵਾਦ ਦੀ ਰਿਪੋਰਟ ਕਰਨਾ

ਕਿਸੇ ਨੂੰ ਵੀ ਨਸਲਵਾਦ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਹੈ। ਜੇ ਤੁਸੀਂ ਵਿਕਟੋਰੀਆ ਵਿੱਚ ਨਸਲਵਾਦ ਜਾਂ ਭੇਦਭਾਵ ਦਾ ਅਨੁਭਵ ਕਰਦੇ ਜਾਂ ਵੇਖਦੇ ਹੋ, ਤਾਂ ਤੁਸੀਂ ਇਸ ਦੀ ਰਿਪੋਰਟ ਕਰ ਸਕਦੇ ਹੋ।

ਵਿਕਟੋਰੀਆ ਦਾ ਬਰਾਬਰ ਮੌਕਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕਮਿਸ਼ਨ (ਵਿਕਟੋਰੀਅਨ ਇਕੂਅਲ ਓਪਰਚੂਨਿਟੀ ਐਂਡ ਹਿਊਮਨ ਰਾਈਟਸ ਕਮਿਸ਼ਨ)

ਕੰਮਕਾਜੀ ਦਿਨਾਂ ਦੌਰਾਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 1300 292 153 'ਤੇ ਫ਼ੋਨ ਕਰੋ। ਜੇ ਤੁਹਾਨੂੰ ਮੁਫ਼ਤ ਦੁਭਾਸ਼ੀਏ ਦੀ ਲੋੜ ਹੈ, ਤਾਂ 1300 152 494 'ਤੇ ਫ਼ੋਨ ਕਰੋ।

ਈਮੇਲ enquiries@veohrc.vic.gov.au

ਔਨਲਾਈਨ ਗ਼ੈਰ-ਰਸਮੀ ਰਿਪੋਰਟ ਕਰੋ

ਜੇ ਤੁਸੀਂ ਬੋਲ਼ੇ ਹੋ, ਸੁਣਨ ਵਿੱਚ ਮੁਸ਼ਕਿਲ ਹੈ ਜਾਂ ਬੋਲਣ ਵਿੱਚ ਅਸਮਰੱਥ ਹੋ ਤਾਂ ਨੈਸ਼ਨਲ ਰਿਲੇਅ ਸੇਵਾ ਨਾਲ ਸੰਪਰਕ ਕਰੋ।

ਵਿਕਟੋਰੀਆ ਪੁਲਿਸ

ਸੰਕਟਕਾਲੀਨ ਸਥਿਤੀਆਂ ਵਾਸਤੇ, ਕਿਸੇ ਜ਼ੁਰਮ ਦੀ ਰਿਪੋਰਟ ਕਰਨ ਲਈ, ਜਾਂ ਪੁਲਿਸ ਦੀ ਤੁਰੰਤ ਹਾਜ਼ਰੀ ਵਾਸਤੇ, ਟ੍ਰਿਪਲ ਜ਼ੀਰੋ (000) 'ਤੇ ਫ਼ੋਨ ਕਰੋ।

ਗ਼ੈਰ-ਸੰਕਟਕਾਲੀਨ ਸਥਿਤੀਆਂ ਲਈ, ਪੁਲਿਸ ਸਹਾਇਤਾ ਲਾਈਨ ਨੂੰ 131 444 'ਤੇ ਫ਼ੋਨ ਕਰੋ ਜਾਂ ਮੁਫਤ ਦੁਭਾਸ਼ੀਏ ਵਾਸਤੇ 131 450 'ਤੇ ਫ਼ੋਨ ਕਰੋ।

ਤੁਸੀਂ ਆਪਣੇ ਸਥਾਨਕ ਪੁਲਿਸ ਸਟੇਸ਼ਨ ਵਿੱਚ ਜਾਂ ਔਨਲਾਈਨ ਰਿਪੋਰਟ ਕਰ ਸਕਦੇ ਹੋ।

ਤੁਸੀਂ 1800 333 000 'ਤੇ ਕ੍ਰਾਈਮ ਸਟੌਪਰਜ਼ ਨੂੰ ਗੁਪਤ ਰੂਪ ਵਿੱਚ ਰਿਪੋਰਟ ਕਰ ਸਕਦੇ ਹੋ।

ਵਧੇਰੇ ਸਹਾਇਤਾ ਅਤੇ ਰਿਪੋਰਟ ਕਰਨ ਦੇ ਤਰੀਕਿਆਂ ਲਈ, ਕਿਰਪਾ ਕਰਕੇ ਵਿਕਟੋਰੀਆ ਦੀ ਨਸਲਵਾਦ ਵਿਰੋਧੀ ਰਣਨੀਤੀ 'ਤੇ ਫੇਰੀ ਪਾਓ।

ਵਧੇਰੇ ਜਾਣਕਾਰੀ

ਤੁਸੀਂ ਪੂਰੀ ਰਣਨੀਤੀ ਨੂੰ ਅੰਗਰੇਜ਼ੀ ਵਿੱਚ ਜਾਂ ਇਸ ਸੰਖੇਪ ਨੂੰ ਹੋਰ ਭਾਸ਼ਾਵਾਂ ਵਿੱਚ ਔਨਲਾਈਨ ਲੱਭ ਸਕਦੇ ਹੋ।

ਤੁਸੀਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS) ਨੂੰ 131 450 'ਤੇ ਵੀ ਫ਼ੋਨ ਕਰ ਸਕਦੇ ਹੋ ਅਤੇ ਵਧੇਰੇ ਜਾਣਕਾਰੀ ਲਈ ਪ੍ਰੀਮੀਅਰ ਅਤੇ ਕੈਬਨਿਟ ਵਿਭਾਗ ਨੂੰ 03 9651 5111 'ਤੇ ਫ਼ੋਨ ਕਰ ਸਕਦੇ ਹੋ।

ਤੁਸੀਂ ਪ੍ਰੀਮੀਅਰ ਅਤੇ ਕੈਬਨਿਟ ਵਿਭਾਗ ਨੂੰ antiracism.strategy@dpc.vic.gov.au 'ਤੇ ਈਮੇਲ ਕਰ ਸਕਦੇ ਹੋ।

Updated