ਕਿੰਡਰ ਵਿੱਚ ਦਾਖਲਾ ਲੈਣਾ
ਦਾਖਲਾ ਲੈਣ ਦੀ ਪ੍ਰਕਿਰਿਆ ਬਾਰੇ ਆਪਣੀ ਸਥਾਨਕ ਕੌਂਸਲ ਜਾਂ ਕਿੰਡਰਗਾਰਟਨ ਸੇਵਾ ਨਾਲ ਗੱਲ ਕਰੋ। ਤੁਸੀਂ ਤਿੰਨ ਸਾਲ ਦੇ ਬੱਚਿਆਂ ਦੀ ਕਿੰਡਰਗਾਰਟਨ ਇਨਕੁਆਰੀ ਲਾਈਨ ਨੂੰ 1800 338 663 'ਤੇ ਫ਼ੋਨ ਕਰ ਸਕਦੇ ਹੋ ਜਾਂ 3YO.kindergarten@education.vic.gov.au ' ਤੇ ਈਮੇਲ ਕਰ ਸਕਦੇ ਹੋ। ਆਪਣੀ ਭਾਸ਼ਾ ਵਿੱਚ ਸਹਾਇਤਾ ਲਈ ਜਾਂ ਦੁਭਾਸ਼ੀਆ ਸੇਵਾ ਪ੍ਰਾਪਤ ਕਰਨ ਲਈ, ਪਹਿਲਾਂ 131 450 'ਤੇ ਫ਼ੋਨ ਕਰੋ।
Early Start Kindergarten (ਅਰਲੀ ਸਟਾਰਟ ਕਿੰਡਰਗਾਰਟਨ)
ਸ਼ਰਨਾਰਥੀ ਜਾਂ ਪਨਾਹ ਲੈਣ ਵਾਲੇ ਪਿਛੋਕੜ ਵਾਲੇ ਬੱਚੇ ਅਰਲੀ ਸਟਾਰਟ ਕਿੰਡਰਗਾਰਟਨ ਰਾਹੀਂ ਵਾਧੂ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਅਤੇ ਕਿੰਡਰਗਾਰਟਨ ਜਾਣ ਲਈ ਤਰਜੀਹ ਪ੍ਰਾਪਤ ਕਰ ਸਕਦੇ ਹਨ। ਜਦੋਂ ਤੁਸੀਂ ਆਪਣੇ ਬੱਚੇ ਦਾ ਦਾਖਲਾ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਆਪਣੀ ਸਥਾਨਕ ਸੇਵਾ ਨੂੰ ਅਰਲੀ ਸਟਾਰਟ ਕਿੰਡਰਗਾਰਟਨ ਬਾਰੇ ਪੁੱਛ ਸਕਦੇ ਹੋ, ਜਾਂ ਹੋਰ ਜਾਣਕਾਰੀ ਲਈ ਅਰਲੀ ਸਟਾਰਟ ਕਿੰਡਰਗਾਰਟਨ 'ਤੇ ਜਾ ਸਕਦੇ ਹੋ।
ਕਦੋਂ ਦਾਖਲਾ ਲੈਣਾ ਹੈ
ਵਿਕਟੋਰੀਆ ਵਿੱਚ, ਤੁਸੀਂ ਬੱਚਿਆਂ ਦੇ 3 ਸਾਲ ਦੇ ਹੋਣ 'ਤੇ ਕਿੰਡਰ ਪ੍ਰੋਗਰਾਮ ਸ਼ੁਰੂ ਕਰ ਸਕਦੇ ਹੋ। ਤੁਸੀਂ ਇਹ ਪਤਾ ਲਗਾਉਣ ਲਈ Starting Age Calculator (ਸਟਾਰਟਿੰਗ ਏਜ਼ ਕੈਲਕੁਲੇਟਰ) ਵਿੱਚ ਆਪਣੇ ਬੱਚੇ ਦੀ ਜਨਮ ਮਿਤੀ ਭਰ ਸਕਦੇ ਹੋ ਕਿ ਉਹ ਤਿੰਨ ਅਤੇ ਚਾਰ-ਸਾਲਾ ਕਿੰਡਰ ਕਿਸ ਸਾਲ ਤੋਂ ਸ਼ੁਰੂ ਕਰ ਸਕਦਾ ਹੈ।
ਜੇਕਰ ਤੁਹਾਡੇ ਬੱਚੇ ਦਾ ਜਨਮ ਦਿਨ 1 ਜਨਵਰੀ ਅਤੇ 30 ਅਪ੍ਰੈਲ ਦੇ ਵਿਚਕਾਰ ਆਉਂਦਾ ਹੈ, ਤਾਂ ਤੁਹਾਨੂੰ ਇਹ ਪਤਾ ਲਗਾਉਣ ਦੀ ਲੋੜ ਹੋਵੇਗੀ ਕਿ ਉਹ ਕਿਸ ਸਾਲ ਸਕੂਲ ਸ਼ੁਰੂ ਕਰੇਗਾ ਤਾਂ ਕਿ ਤੁਸੀਂ ਇਹ ਪਤਾ ਲਗਾ ਸਕੋ ਕਿ ਉਹ ਕਿਸ ਸਾਲ ਕਿੰਡਰ ਜਾਵੇਗਾ। ਤੁਸੀਂ ਇਹ ਚੁਣ ਸਕਦੇ ਹੋ ਕਿ ਤੁਹਾਡਾ ਬੱਚਾ ਪੰਜ ਜਾਂ ਛੇ ਸਾਲ ਦੀ ਉਮਰ ਵਿੱਚ ਸਕੂਲ ਜਾਵੇਗਾ।
ਇੱਕ ਕਿੰਡਰ ਪ੍ਰੋਗਰਾਮ ਲੱਭੋ
ਮੰਨਜ਼ੂਰਸੁਦਾ ਕਿੰਡਰ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਨ ਵਾਲੀਆਂ ਸੇਵਾਵਾਂ ਲੱਭਣ ਲਈ, ਕਿੰਡਰ ਪ੍ਰੋਗਰਾਮ ਲੱਭਣ ਦੀ ਵੈੱਬਸਾਈਟ (ਫਾਈਂਡ ਏ ਕਿੰਡਰ ਪ੍ਰੋਗਰਾਮ - ਡਿਪਾਰਟਮੈਂਟ ਆਫ਼ ਐਜੂਕੇਸ਼ਨ ਐਂਡ ਟਰੇਨਿੰਗ, ਵਿਕਟੋਰੀਆ (educationapps.vic.gov.au)) 'ਤੇ ਜਾਓ। ਤੁਹਾਡੀ ਸਥਾਨਕ ਕੌਂਸਲ ਅਤੇ ਕਿੰਡਰਗਾਰਟਨ ਸੇਵਾਵਾਂ ਵੀ ਕਿੰਡਰਗਾਰਟਨ ਵਿੱਚ ਜਗ੍ਹਾ ਲੱਭਣ ਵਿੱਚ ਤੁਹਾਡੀ ਮੱਦਦ ਕਰ ਸਕਦੀਆਂ ਹਨ।
ਇਸ ਕਿੰਡਰ ਟਿੱਕ ਨਿਸ਼ਾਨ ਨੂੰ ਵੇਖੋ:
ਇਹ ਕਿੰਡਰ ਟਿੱਕ ਦਾ ਨਿਸ਼ਾਨ ਵਿਕਟੋਰੀਆਈ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਲਈ ਮੰਨਜ਼ੂਰਸੁਦਾ ਕਿੰਡਰ ਪ੍ਰੋਗਰਾਮ ਨੂੰ ਲੱਭਣ ਵਿੱਚ ਮੱਦਦ ਕਰਦਾ ਹੈ।
ਆਪਣੀ ਸਥਾਨਕ ਕਿੰਡਰਗਾਰਟਨ ਸੇਵਾ ਵਿੱਚ, ਉਸ ਸੇਵਾ ਵਿੱਚ ਜਾਂ ਕੇਂਦਰ ਦੀ ਇਮਾਰਤ ਜਾਂ ਮੈਦਾਨ 'ਤੇ, ਉਨ੍ਹਾਂ ਦੀ ਵੈੱਬਸਾਈਟ 'ਤੇ ਜਾਂ ਉਨ੍ਹਾਂ ਦੀ ਜਾਣਕਾਰੀ ਸਮੱਗਰੀ ਵਿੱਚ ਇਸ ਕਿੰਡਰ ਟਿੱਕ ਦੇ ਲੋਗੋ ਨੂੰ ਲੱਭੋ।
Updated