ਭਵਿੱਖ ਦੀਆਂ ਅੱਸੀ ਪ੍ਰਤੀਸ਼ਤ ਨੌਕਰੀਆਂ TAFE ਦੀ ਯੋਗਤਾ ਦੇ ਨਾਲ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਇਸ ਲਈ TAFE ਸਫ਼ਲ ਕੈਰੀਅਰ ਲਈ ਤੁਹਾਡਾ ਅਗਲਾ ਕਦਮ ਹੋ ਸਕਦਾ ਹੈ।
TAFE ਵਿਖੇ ਪੜ੍ਹਾਈ ਕਰਨ ਬਾਰੇ ਵਿਚਾਰ ਕਰਨ ਦੇ ਬਹੁਤ ਸਾਰੇ ਕਾਰਨ ਹਨ:
- ਉੱਚ ਗੁਣਵੱਤਾ ਵਾਲੀਆਂ ਸਿੱਖਣ ਦੀਆਂ ਸਹੂਲਤਾਂ
- ਨੌਕਰੀਆਂ ਨਾਲ ਜੁੜੇ ਖੇਤਰਾਂ ਵਿੱਚ 80 ਤੋਂ ਵੱਧ ਮੁਫ਼ਤ TAFE ਕੋਰਸ - ਜਿੱਥੇ ਹੁਨਰਾਂ ਦੀ ਮੰਗ ਵੱਧ ਹੈ
- ਬਹੁਤ ਕਿਸਮ ਦੇ ਪੜ੍ਹਾਈ ਦੇ ਖੇਤਰਾਂ ਵਿੱਚ 500 ਤੋਂ ਵੱਧ ਕੋਰਸ
- ਕੋਰਸ ਦੀ ਲੰਬਾਈ 4 ਮਹੀਨਿਆਂ ਤੋਂ ਲੈ ਕੇ 2 ਸਾਲ ਤੱਕ ਹੁੰਦੀ ਹੈ
ਇਸ ਬਾਰੇ ਹੋਰ ਜਾਣਨ ਲਈ ਕਿ TAFE ਦੀ ਯੋਗਤਾ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ, TAFE ਵਿਕਟੋਰੀਆ(opens in a new window) ‘ਤੇ ਜਾਓ।
ਵਿਕਟੋਰੀਅਨ ਸਕਿੱਲਜ਼ ਗੇਟਵੇਅ ਵਿਖੇ ਉਹ ਕੋਰਸ ਲੱਭੋ ਜਿਸ ਦੀ ਤੁਸੀਂ ਭਾਲ ਕਰ ਰਹੇ ਹੋ।
ਤੁਸੀਂ TAFE ਅਤੇ ਸਿਖਲਾਈ ਲਾਈਨ ਨਾਲ ਵੀ ਸੰਪਰਕ ਕਰ ਸਕਦੇ ਹੋ ਜਾਂ ਇਸ ਬਾਰੇ ਮੁਫ਼ਤ ਸਲਾਹ ਵਾਸਤੇ ਕਿਸੇ ਹੁਨਰ ਅਤੇ ਨੌਕਰੀ ਕੇਂਦਰ ਵਿੱਚ ਜਾ ਸਕਦੇ ਹੋ ਕਿ ਕਿਹੜਾ TAFE ਕੋਰਸ ਤੁਹਾਡੇ ਲਈ ਸਭ ਤੋਂ ਵਧੀਆ ਹੈ।
TAFE ਕੋਰਸ ਅੰਗਰੇਜ਼ੀ ਵਿੱਚ ਪੜ੍ਹਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਅਰਜ਼ੀ ਪ੍ਰਕਿਰਿਆ ਦੇ ਹਿੱਸੇ ਵਜੋਂ ਸਾਖਰਤਾ ਅਤੇ ਗਣਨਾ ਦਾ ਮੁਲਾਂਕਣ ਕਰਨ ਦੀ ਲੋੜ ਪੈ ਸਕਦੀ ਹੈ।
ਕਿਰਪਾ ਕਰਕੇ ਨੋਟ ਕਰੋ ਕਿ ਉਪਰੋਕਤ ਲਿੰਕਾਂ ਵਿੱਚੋਂ ਹਰੇਕ ਤੁਹਾਨੂੰ ਅੰਗਰੇਜ਼ੀ ਸਮੱਗਰੀ ਵਿੱਚ ਲੈ ਜਾਵੇਗਾ।
Updated