ਯੋਜਨਾ ਬਣਾਓ। ਕਾਰਵਾਈ ਕਰੋ। ਜਾਨ ਬਚਾਓ।
ਵਿਕਟੋਰੀਆ ਸੰਸਾਰ ਵਿੱਚ ਸਭ ਤੋਂ ਵੱਧ ਅੱਗ ਲੱਗਣ ਵਾਲੇ ਖੇਤਰਾਂ ਵਿੱਚੋਂ ਇਕ ਹੈ। ਜੰਗਲ ਅਤੇ ਘਾਹ ਦੀਆਂ ਅੱਗਾਂ ਜੀਵਨ ਦਾ ਇਕ ਹਿੱਸਾ ਹਨ।
ਬੁਸ਼ਫ਼ਾਇਰ ਅਤੇ ਘਾਹ ਦੀਆਂ ਅੱਗਾਂ ਤੇਜ਼ੀ ਨਾਲ ਸ਼ੁਰੂ ਹੋ ਜਾਂਦੀਆਂ ਹਨ, ਅਕਸਰ ਬਿਨਾਂ ਕਿਸੇ ਚੇਤਾਵਨੀ ਦੇ ਅਤੇ ਇਹ ਮਿੰਟਾਂ ਦੇ ਅੰਦਰ ਜਾਨਾਂ ਅਤੇ ਜਾਇਦਾਦਾਂ ਨੂੰ ਖ਼ਤਰਾ ਪੈਦਾ ਕਰ ਸਕਦੀਆਂ ਹਨ।
ਸਾਰੇ ਵਿਕਟੋਰੀਆ ਵਾਸੀਆਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਅੱਗ ਲੱਗਣ ਸੰਬੰਧੀ ਯੋਜਨਾ ਕਿਵੇਂ ਬਣਾਉਣੀ ਹੈ ਅਤੇ ਕਿਵੇਂ ਜਵਾਬੀ ਕਾਰਵਾਈ ਕਰਨੀ ਹੈ।
ਜੇ ਤੁਸੀਂ ਅਜਿਹਾ ਵਿਵਹਾਰ ਵੇਖਦੇ ਹੋ, ਇਸ ਦੇ ਸਿੱਟੇ ਵਜੋਂ ਜੰਗਲ ਵਿੱਚ ਅੱਗ ਲੱਗ ਸਕਦੀ ਹੈ, ਤਾਂ ਇਸ ਦੀ ਰਿਪੋਰਟ ਕਰਨਾ ਅਤੇ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣਾ ਤੁਹਾਡੇ ਉਪਰ ਹੈ। ਕ੍ਰਾਈਮ ਸਟੌਪਰਜ਼ ਨੂੰ 1800 333 000 ਉੱਤੇ ਫੋਨ ਕਰੋ ਜਾਂ crimestoppersvic.com.au ਉੱਤੇ ਜਾਓ
ਕਿਸੇ ਸੰਕਟਕਾਲ ਵਿੱਚ, ਜਾਂ ਜੇ ਤੁਸੀਂ ਧੂੰਆਂ ਜਾਂ ਅੱਗ ਦੀਆਂ ਲਾਟਾਂ ਦੇਖਦੇ ਹੋ, ਤਾਂ ਤੁਰੰਤ 000 ਉੱਤੇ ਫੋਨ ਕਰੋ।
ਅੱਗ ਦੌਰਾਨ ਤੁਹਾਡੀ ਸੁਰੱਖਿਆ ਬਾਰੇ ਪੰਜਾਬੀ ਭਾਸ਼ਾ ਵਿੱਚ ਹੋਰ ਜਾਣਕਾਰੀ ਲਈ, ਕੰਟਰੀ ਫਾਇਰ ਅਥਾਰਟੀ (Country Fire Authority) 'ਤੇ ਜਾਓ।
Updated